ਆਨੰਦਪੁਰ ਸਾਹਿਬ/ ਸੰਦੀਪ ਸ਼ਰਮਾ ਨੰਗਲ : ਨੰਗਲ ਚ ਤੇਂਦੂਏ ਦਾ ਖੌਫ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ, ਪਹਿਲਾਂ ਨੰਗਲ ਕਈ ਵਾਰ ਤੇਂਦੂਏ ਨੂੰ ਦੇਖਣ ਦਿਆਂ ਤਸਵੀਰਾਂ ਵਾਇਰਲ ਹੋਈਆਂ ਨੇ ਪਿਛਲੇ ਸਾਲ ਨਿਊ ਪ੍ਰੀਤ ਨਗਰ ‘ਚ ਵੀ ਤੇਂਦੂਏ ਨੇ ਦਸਤਕ ਦੇ ਦਿੱਤੀ ਸੀ, ਜਿਸ ਦਾ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਸਨ। ਹੁਣ ਫੇਰ ਨੰਗਲ ਸਤਲੁਜ ਝੀਲ ਦੇ ਨਾਲ ਲੱਗਦੀ ਆਈਟੀਆਈ ਦੇ ਕੈਂਪਸ ਵਿੱਚ ਤੇਂਦੂਆ ਕੁੱਤੇ ਦਾ ਸ਼ਿਕਾਰ ਕਰਦਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋਇਆ ਹੈ।
ਸੀਸੀਟੀਵੀ ਵਿੱਚ ਤੇਂਦੁਏ ਵੱਲੋਂ ਕੁੱਤੇ ‘ਤੇ ਵੀ ਹਮਲਾ ਕਰ ਉਸ ਨੂੰ ਚੁੱਕ ਕੇ ਲੈ ਜਾਂਦੇ ਦੀ ਤਸਵੀਰ ਕੈਦ ਹੋਈ ਹੈ। ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ । ਆਈ ਟੀ ਆਈ ਦੇ ਪ੍ਰਿੰਸੀਪਲ ਗੁਰਨਾਮ ਸਿੰਘ ਭਲੜੀ ਦੀ ਮੰਨੀਏ ਤਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਅਕਸਰ ਆਈਟੀਆਈ ਕੈਂਪਸ ਵਿੱਚ ਤੇਂਦੁਆ ਵੇਖਣ ਦੀ ਗੱਲ ਸਾਹਮਣੇ ਆਈ ਸੀ । ਪਰ ਹੁਣ ਕੱਲ੍ਹ ਰਾਤ ਕਰੀਬ ਸਾਢੇ ਸੱਤ ਵਜੇ ਦੇ ਕਰੀਬ ਤੇਂਦੁਆ ਕੁੱਤੇ ਦਾ ਸ਼ਿਕਾਰ ਕਰਦਾ ਆਈਟੀਆਈ ਕੈਂਪਸ ਵਿੱਚ ਸੀਸੀਟੀਵੀ ਫੁਟੇਜ ਵਿਚ ਕੈਦ ਹੋਇਆ ਹੈ ਜਿਸਨੂੰ ਲੈ ਕੇ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਕਿਉਂਕਿ ਆਈ ਟੀ ਆਈ ਵਿੱਚ ਬੱਚੇ ਆਉਂਦੇ ਨੇ ਤੇ ਉਨ੍ਹਾਂ ਦੀ ਸੁਰੱਖਿਆ ਦਾ ਮਾਮਲਾ ਹੈ। ਉਨਾਂ ਨੇ ਜੰਗਲਾਤ ਵਿਭਾਗ ਨੂੰ ਇਸ ਨੂੰ ਜਲਦੀ ਤੋਂ ਜਲਦੀ ਫੜਨ ਦੀ ਮੰਗ ਕੀਤੀ ਹੈ।
ਜਿਸ ਦੇ ਮੱਦੇਨਜ਼ਰ ਅੱਜ ਜੰਗਲਾਤ ਵਿਭਾਗ ਦੇ ਕਰਮਚਾਰੀ ਵੱਲੋਂ ਜਗਾ ਦਾ ਮੁਆਇਨਾ ਕੀਤਾ ਗਿਆ ਅਤੇ ਸੀਸੀਟੀਵੀ ਫੁਟੇਜ ਦੇਖੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਦੇਖਣ ਤੋਂ ਪਤਾ ਲੱਗਦਾ ਹੈ ਕਿ ਉਹ ਤੇਂਦੂਆ ਹੈਂ ਜੋ ਆਪਣਾ ਸ਼ਿਕਾਰ ਕਰਦਾ ਨਜ਼ਰ ਆਇਆ ਹੈ । ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਤ ਨੂੰ ਨਿਕਲਣ ਸਮੇਂ ਸਾਵਧਾਨੀ ਵਰਤਣ, ਹੱਥ ਵਿਚ ਡੰਡਾ ਜਾਂ ਲਾਈਟ ਜ਼ਰੂਰ ਲੈ ਕੇ ਨਿਕਲਣ, ਬਾਕੀ ਇਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਇਨਸਾਨਾਂ ਤੇ ਹਮਲਾ ਨਹੀਂ ਕਰਦਾ। ਤੁਹਾਨੂੰ ਦੱਸ ਦਈਏ ਕਿ ਵਰਕਸ਼ਾਪ ਆਈਟੀਆਈ ਰੋਡ ਉੱਤੇ ਹਰਿਆ ਭਰਿਆ ਇਲਾਕਾ ਹੋਣ ਕਰਕੇ ਲੋਕ ਅਕਸਰ ਇਸ ਮਾਰਗ ਤੇ ਸੈਰ ਕਰਨ ਨੂੰ ਨਿਕਲਦੇ ਹਨ। ਜੰਗਲਾਤ ਵਿਭਾਗ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਜਗ੍ਹਾ ਤੇ ਪਿੰਜਰਾ ਲਗਾ ਦੇਣਗੇ ਇਸ ਨੂੰ ਕਾਬੂ ਕਰ ਲਿਆ ਜਾਵੇਗਾ। ਪਰ ਜਦੋਂ ਤੱਕ ਤੇਂਦੁਏ ਨੂੰ ਫੜਿਆ ਨਹੀਂ ਜਾਂਦਾ ਸਭ ਨੂੰ ਚੌਕਸ ਰਹਿਣ ਦੀ ਲੋੜ ਹੈ।