ਪਠਾਨਕੋਟ: ਪੰਜਾਬ ਸਰਕਾਰ ਵਲੋਂ ਸਿਖਿਆ ਦਾ ਮਿਆਰ ਉੱਚਾ ਚੁੱਕਣ ਦੇ ਲਈ ਕਈ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸਦੇ ਚਲਦੇ ਸਰਕਾਰੀ ਸਕੂਲਾਂ ਦੇ ਵਿੱਚ ਬਚਿਆਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਮੁਹਾਈਆਂ ਕੀਤੀਆਂ ਜਾ ਰਹੀਆਂ ਹਨ । ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ ਜਿਸਦੇ ਚਲਦੇ ਸਾਡੀ ਟੀਮ ਵਲੋਂ ਸੁਜਾਨਪੁਰ ਦੇ ਪਿੰਡ ਥਰਿਆਲ ਦੇ ਸਰਕਾਰੀ ਸਕੂਲ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਸਕੂਲ ਦੀ ਖੂਬਸੂਰਤੀ ਦੇਖਦੇ ਹੀ ਬਣਦੀ ਸੀ ਸਕੂਲ ਦੇ ਵਿੱਚ ਬਾਹਰ ਸਾਫ ਸੁਥਰੀ ਗਰਾਉਂਡ ਵ ਮੰਦਿਰ ਬਣਿਆ ਹੋਇਆ ਸੀ। ਜਿਥੇ ਸਾਰੇ ਬੱਚੇ ਅਤੇ ਸਟਾਫ ਮੰਦਿਰ ਵਿੱਚ ਮੱਥਾ ਟੇਕ ਪ੍ਰਾਥਨਾ ਕਰ ਕਮਰਿਆਂ ਵਿੱਚ ਰੋਜਾਨਾ ਦੀ ਤਰਾਂ ਪੜਾਈ ਸ਼ੁਰੂ ਕੀਤੀ ਜਾਂਦੀ ਸੀ ਸਾਫ ਸੁਥਰਾ ਵਾਤਾਵਰਨ ਅਤੇ ਸਾਰੀ ਪਾਸੇ ਹਰਿਆਲੀ ਨਜਰ ਆਉਂਦੀ ਸੀ ਸਕੂਲ ਦੀ ਨਵੀ ਬਣੀ ਇਮਾਰਤ ਅਤੇ ਸਾਫ ਸੁਥਰੇ ਕਮਰੇ ਕਹਿ ਸਕਦੇ ਹਾਂ ਕਿ ਸਮਾਰਟ ਸਕੂਲ ਦੀ ਦਿੱਖ ਰੱਖਣ ਵਾਲਾ ਇਹ ਸਕੂਲ ਕਿਸੇ ਵੀ ਪ੍ਰਾਈਵੇਟ ਸਕੂਲ ਤੋਂ ਘਟ ਨਜਰ ਨਹੀਂ ਆਉਂਦਾ ਸੀ। ਸਾਰੀ ਤਰਫ ਦੀਵਾਰਾਂ ਤੇ ਦਿਲ ਖਿੱਚਵੀਆਂ ਸਿਨਰੀਆਂ ਹੋਰ ਵੀ ਸਕੂਲ ਨੂੰ ਚਾਰ ਚੰਦ ਲਗਾ ਰਹੀਆਂ ਸੀ।
ਇਹ ਸਕੂਲ ਦੇ ਪ੍ਰਿੰਸੀਪਲ ਸੁਮਨ ਬਾਲਾ ਅਤੇ ਉਨ੍ਹਾਂ ਦੇ ਸਟਾਫ ਦੀ ਮੇਹਨਤ ਦੇ ਨਾਲ ਹੋ ਸਕਿਆ ਜਿਥੇ ਕਿਸੇ ਸਮੇਂ ਖੰਡਰ ਇਮਾਰਤਾਂ ਵਿਚ ਬਣੇ ਕਮਰੇ ਅਤੇ ਪਾਣੀ ਦੀ ਵਿਵਸਥਾ ਵੀ ਨਹੀਂ ਸੀ ਅੱਜ ਇਹ ਸਕੂਲ ਲੋਕਾਂ ਦੇ ਵਿੱਚ ਚਰਚਾ ਬਣਿਆ ਹੋਇਆ ਹੈ ਅਤੇ ਬੱਚਿਆਂ ਦੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਨਾ ਭੇਜ ਇਸ ਸਰਕਾਰੀ ਸਮਾਰਟ ਸਕੂਲ ਵਿੱਚ ਦਾਖਿਲ ਕਰਵਾ ਰਹੇ ਹਨ ਜਿਸਦੇ ਚਲਦੇ ਇਸ ਸਕੂਲ ਦੇ ਵਿੱਚ ਬੱਚਿਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।
ਸਾਡੀ ਗੱਲ ਸਕੂਲ ਦੇ ਵਿੱਚ ਪੜ ਰਹੇ ਬੱਚਿਆਂ ਨਾਲ ਹੋਈ ਤਾਂ ਉਨ੍ਹਾਂ ਵਲੋਂ ਕਿਹਾ ਗਿਆ ਕਿ ਸਕੂਲ ਦੇ ਪ੍ਰਿੰਸੀਪਲ ਸੁਮਨ ਬਾਲਾ ਅਤੇ ਸਕੂਲ ਸਟਾਫ ਦੀ ਮੇਹਨਤ ਸਦਕਾ ਅੱਜ ਇਹ ਸਮਾਰਟ ਅਤੇ ਸੁੰਦਰ ਬਣਿਆ ਹੈ ਕਿਸੇ ਸਮੇਂ ਇਸ ਸਕੂਲ ਵਿੱਚ ਖੰਡਰ ਇਮਾਰਤਾਂ ਘਾਸ-ਫੂਸ ਹੁੰਦੀ ਸੀ ਤੇ ਅੱਜ ਇਹ ਸਮਾਰਟ ਸਕੂਲ ਬਣਿਆ ਅਤੇ ਸਾਰੀਆਂ ਪ੍ਰਾਈਵੇਟ ਸਕੂਲ ਵਰਗੀਆਂ ਸਹੂਲਤਾਂ ਇਸ ਸਕੂਲ ਵਿੱਚ ਪ੍ਰਿੰਸੀਪਲ ਸੁਮਨ ਬਾਲਾ ਅਤੇ ਸਟਾਫ ਦੀ ਮੇਹਨਤ ਅਤੇ ਲਗਨ ਨਾਲ ਸੰਬਵ ਹੋਇਆ। ਜਿਸਦੇ ਚਲਦੇ ਬੱਚਿਆਂ ਨੇ ਕਿਹਾ ਕਿ ਇਸ ਸਕੂਲ ਵਿੱਚ ਸਾਨੂੰ ਅੱਛੇ ਅਧਿਆਪਕਾਂ ਦੇ ਚਲਦੇ ਚੰਗੀ ਪੜਾਈ ਅਤੇ ਘਰ ਵਰਗਾ ਮਹੌਲ ਮਿਲਦਾ ਹੈ।
