ਗੁਰਦਾਸਪੁਰ। ਬੀਤੇ ਦਿਨੀ ਹਰਿਆਣਾ ਚ ਬ੍ਰਿਜਮੰਡਲ ਜਲਾਭਿਸ਼ੇਕ ਯਾਤਰਾ ਦੇ ਦੌਰਾਨ ਭੜਕੀ ਹਿੰਸਾ ਦੇ ਖਿਲਾਫ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਬਟਾਲਾ ਚ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਉਥੇ ਹੀ ਜੰਮਕੇ ਨਾਅਰੇਬਾਜ਼ੀ ਕੀਤੀ ਗਈ, ਅਤੇ ਹਿੰਸਾ ਫੈਲਾਉਣ ਵਾਲਿਆਂ ਖਿਲਾਫ ਕੜੀ ਕਾਰਵਾਈ ਦੀ ਮੰਗ ਕੀਤੀ। ਬਟਾਲਾ ਚ ਧਰਨਾ ਦੇ ਰਹੇ ਹਿੰਦੂ ਸੰਗਠਨ ਦੇ ਆਗੂਆਂ ਦਾ ਕਹਿਣਾ ਸੀ ਕਿ ਹਰ ਸਾਲ ਨਿਕਲਣ ਵਾਲੀ ਹਰਿਆਣਾ ਚ ਬ੍ਰਿਜਮੰਡਲ ਜਿਲਾਭਿਸ਼ੇਕ ਯਾਤਰਾ ਤੇ ਇਕ ਸੋਚੀ ਸਮਝੀ ਸਾਜਿਸ਼ ਤਹਿਤ ਹਮਲਾ ਕੀਤਾ ਗਿਆ ਹੈ।
ਇਸ ਹਮਲੇ ਚ ਹਿੰਦੂ ਸੰਗਠਨ ਦੇ ਆਗੂ ਮਾਰੇ ਗਏ ਹਨ, ਜਾ ਜੋ ਸ਼ਰਧਾਲੂ ਜਖਮੀ ਹੋਏ ਹਨ, ਉਹਨਾਂ ਨੂੰ ਜਿਥੇ ਸਰਕਾਰ ਮਾਲੀ ਮਦਦ ਕਰੇ ਉਥੇ ਹੀ ਇਸ ਹਿੰਸਾ ਅਤੇ ਹਮਲਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਕੜੀ ਕਾਰਵਾਈ ਕਰੇ।