ਪੰਜਾਬ: ਇਟਾਂ ਨਾਲ ਨੋਜਵਾਨ ਤੇ ਹਮਲਾ, ਮਾਹੌਲ ਹੋਇਆ ਤਨਾਅਪੂਰਨ, ਦੇਖੋਂ ਵੀਡਿਓ

ਪੰਜਾਬ: ਇਟਾਂ ਨਾਲ ਨੋਜਵਾਨ ਤੇ ਹਮਲਾ, ਮਾਹੌਲ ਹੋਇਆ ਤਨਾਅਪੂਰਨ, ਦੇਖੋਂ ਵੀਡਿਓ

ਨੰਗਲ/ ਸੰਦੀਪ: ਤਹਿਸੀਲ ਚ ਪੈਂਦੇ ਪਿੰਡ ਭਲਾਣ ਵਿੱਚ ਉਸ ਵੇਲੇ ਮਾਹੌਲ ਤਨਾਅਪੂਰਨ ਹੋ ਗਿਆ। ਜਦੋਂ ਪਿੰਡ ਵਾਸੀਆਂ ਨੇ ਮੱਝਾ ਨਾਲ ਲੱਧੀ ਇੱਕ ਮਹਿੰਦਰਾ ਪਿਕਅੱਪ ਗੱਡੀ ਨੂੰ ਪਕੜ ਕੇ ਪੁੱਛ ਪੜਤਾਲ ਕੀਤੀ। ਜਦੋਂ ਪਿੰਡ ਵਾਸੀਆਂ ਨੇ ਉਹਨਾਂ ਕੋਲੋਂ ਪੁੱਛਿਆ ਤਾਂ ਉਹ ਪਿੰਡ ਵਾਸੀਆਂ ਨਾਲ ਲੜਨ ਲਗ ਪਏ ਅਤੇ ਉਨਾਂ ਵਲੋਂ ਇਟਾਂ ਨਾਲ ਨੋਜਵਾਨ ਤੇ ਹਮਲਾ ਵੀ ਕੀਤਾ ਗਿਆ। ਜਿਸ ਨੂੰ ਵੇਖਦੇ ਹੋਏ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਇਨ੍ਹਾਂ ਨੂੰ ਪਕੜ ਕੇ ਪੁਲਿਸ ਹਵਾਲੇ ਕੀਤਾ।

ਪਿੰਡ ਵਾਸੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਦੇਰ ਰਾਤ ਮੱਝਾਂ ਨਾਲ ਲੱਦੀ ਮਹਿੰਦਰਾ ਪਿਕਅੱਪ ਗੱਡੀ ਅਤੇ ਉਸ ਦੇ ਨਾਲ ਇਕ ਯੂਪੀ ਨੰਬਰ ਦੀ ਆਈ ਟਵੰਟੀ ਕਾਰ । ਜਦੋਂ ਪਿੰਡ ਭਲਾਣ ਇੱਟਾਂ ਦੇ ਟਾਲ ਕੋਲ ਪਹੁੰਚੀ ਤਾਂ ਯੂਪੀ ਨੰਬਰ ਕਾਰ ਸਵਾਰ ਪਿਕਅੱਪ ਗੱਡੀ ਵਿੱਚ ਮੱਝਾਂ ਨੂੰ ਲੋਡ ਕਰਨ ਲੱਗੇ। ਜਿਸ ਨੂੰ ਲੈ ਕੇ ਵਿਵਾਦ ਹੋ ਗਿਆ। ਦੱਸ ਦਈਏ ਕਿ ਕੁਝ ਚਿਰ ਪਹਿਲਾਂ ਵੀ ਪਿੰਡ ਪੱਸੀਵਾਲ ਦੇ ਵਿਚ ਮੱਝਾਂ ਚੋਰੀ ਨੂੰ ਲੈ ਕੇ ਮਾਮਲਾ ਕਾਫ਼ੀ ਗਰਮਾ ਗਿਆ ਸੀ। ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਰੋਡ ਜਾਮ ਕਰ ਪ੍ਰਦਰਸ਼ਨ ਕੀਤਾ ਸੀ।

ਇਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਅਗਰ ਇਹ ਲੋਕ ਮੱਝਾਂ ਨੂੰ ਖਰੀਦ ਕੇ ਲਿਆਉਂਦੇ ਨੇ ਤਾਂ ਉਹ ਰਾਤ ਨੂੰ ਹੀ ਕਿਉਂ ਮੱਝਾਂ ਨੂੰ ਲੈ ਕੇ ਜਾਂਦੇ ਨੇ। ਪਿੰਡ ਵਾਸੀਆਂ ਦੇ ਪੁੱਛਣ ਤੇ ਉਹ ਕਿਉਂ ਪਿੰਡ ਵਾਸੀਆਂ ਦੇ ਨਾਲ ਦੁਰਵਿਵਹਾਰ ਕਰਦੇ ਹਨ। ਪਿੰਡ ਵਾਸਿਆ ਦਾ ਕਹਿਣਾ ਹੈ ਕਿ ਇਹ ਸਭ ਜਾਂਚ ਦਾ ਵਿਸ਼ਾ ਹੈ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਜਾਂਚ ਕਰਕੇ ਤੱਥਾਂ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।