ਪੰਜਾਬ : ਹੁਣ ਇਸ ਇਲਾਕੇ ਚ ਲੁਟੇਰਿਆਂ ਅਤੇ ਪੁਲਿਸ ਦੀ ਹੋਈ ਮੁਠਭੇੜ , ਚਲਿਆ ਗੋਲੀਆਂ , ਦੇਖੋ ਵੀਡੀਓ

ਪੰਜਾਬ : ਹੁਣ ਇਸ ਇਲਾਕੇ ਚ  ਲੁਟੇਰਿਆਂ ਅਤੇ ਪੁਲਿਸ ਦੀ ਹੋਈ  ਮੁਠਭੇੜ , ਚਲਿਆ ਗੋਲੀਆਂ , ਦੇਖੋ ਵੀਡੀਓ

ਤਰਨਤਾਰਨ : ਮੋਹਾਲੀ ਗੈਂਗਸਟਰਾਂ ਅਤੇ ਪੁਲਿਸ ਚ ਹੋਈ ਫਾਇਰਿੰਗ ਤੋਂ ਬਾਅਦ ਇਕ ਹੋਰ ਮੁਕਾਬਲੇ ਦੀ ਘਟਨਾ ਸਾਮਣੇ ਆਈ ਹੈ।  ਇਹ ਘਟਨਾ ਤਰਨਤਾਰਨ ਦੇ ਪਿੰਡ ਭੰਗਾਲੇ ਦੇ ਨਜਦੀਕ ਵਾਪਰੀ ਹੈ। ਜਿਥੇ ਲੁਟੇਰਿਆਂ ਦਾ ਪਿੱਛਾ ਕਰ ਰਹੀ ਪੁਲਿਸ 'ਤੇ ਲੁਟੇਰਿਆਂ ਨੇ ਫਾਇਰਿੰਗ ਕਰ ਦਿਤੀ। ਪੁਲਿਸ ਨੇ ਜਵਾਬੀ ਕਾਰਵਾਈ ਚ ਫਾਇਰਿੰਗ ਕਤੀ ਅਤੇ  ਇੱਕ ਨੂੰ ਕਾਬੂ ਕਰ ਲਿਤਾ । ਇੱਕ ਲੁਟੇਰਾ ਮੌਕੇ ਤੋਂ ਹੋਇਆ ਫਰਾਰ ਹੋ ਗਿਆ । ਲੁਟੇਰੇ ਕੋਲੋਂ ਐਟੋਮੈਟਿਕ ਵੈਪਨ  ਬਰਾਮਦ ਹੋਏ ਹਨ ।

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਚੋਹਲਾ ਸਾਹਿਬ ਦੇ ਮੁਖੀ ਇੰਸਪੈਕਟਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਜਿਸ ਦੌਰਾਨ ਇੱਕ ਕਾਰ ਵਿੱਚ ਸਵਾਰ ਦੋ ਵਿਅਕਤੀ ਜਿੰਨਾ ਕੋਲ ਅਸਲਾ ਮੌਜੂਦ ਸੀ, ਨੂੰ ਰੁਕਣ ਦਾ ਇਸ਼ਾਰਾ ਕੀਤਾ। ਜੋ ਪੁਲਿਸ  ਪਾਰਟੀ ਨੂੰ ਵੇਖਦੇ ਹੋਏ ਕਾਰ ਭਜਾ ਕੇ ਲੈ ਗਏ। ਇਸ ਦੌਰਾਨ  ਪੁਲਿਸ  ਪਾਰਟੀ ਵੱਲੋਂ ਫ਼ਿਲਮੀ ਅੰਦਾਜ਼ ਵਿੱਚ ਲੁਟੇਰਿਆਂ ਦਾ ਪਿੱਛਾ ਕਰਦੇ ਹੋਏ ਜਦੋਂ ਉਨ੍ਹਾਂ ਨੂੰ ਕਰਿਆਲਾ ਕਸਬੇ ਨਜ਼ਦੀਕ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਪੁਲਸ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਜਵਾਬੀ ਫਾਇਰਿੰਗ ਕਰਦੇ ਹੋਏ ਪੁਲਸ ਪਾਰਟੀ ਨੇ ਇੱਕ ਲੁਟੇਰੇ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਦਕਿ ਦੂਸਰਾ ਲੁਟੇਰਾ ਕਿਸੇ ਆਮ ਵਿਅਕਤੀ ਦਾ ਮੋਟਰਸਾਈਕਲ ਗਨ ਪੁਆਇੰਟ ਉੱਪਰ ਖੋਂਹਦੇ ਹੋਏ ਫ਼ਰਾਰ ਹੋ ਗਿਆ।