ਪੰਜਾਬ : ਚੋਰ ਦੀ ਕੀਤੀ ਕੱਪੜੇ ਲਾਹ ਕੇ ਛਿੱਤਰ ਪਰੇਡ, ਦੇਖੋ ਵੀਡਿਓ

ਪੰਜਾਬ : ਚੋਰ ਦੀ ਕੀਤੀ ਕੱਪੜੇ ਲਾਹ ਕੇ ਛਿੱਤਰ ਪਰੇਡ, ਦੇਖੋ ਵੀਡਿਓ

ਬਠਿੰਡਾ : ਪੰਜਾਬ ਵਿੱਚ ਆਏ ਦਿਨ ਸਨੈਚਿੰਗ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਅਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਬਠਿੰਡਾ ਦੇ ਸਿਰਕੀ ਬਾਜ਼ਾਰ ਦੇ ਵਿੱਚ ਹੋਈ ਇਕ ਸਨੈਚਿੰਗ ਦੀ ਘਟਨਾ ਦੀ ਵੀਡੀਓ ਸੋਸ਼ਲ ਮੀਡਿਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਲੋਕਾ ਵਲੋਂ ਸਨੈਚਰ ਦੀ ਜੰਮ ਕੇ ਛਿੱਤਰ ਪਰੇਡ ਕੀਤੀ ਜਾ ਰਹੀ ਹੈ।


ਦਸਿਆ ਜਾ ਰਿਹਾ ਹੈ ਕਿ ਸਨੈਚਰ ਸ਼ਰੇਆਮ ਬਾਜ਼ਾਰ 'ਚ ਚੈਨ ਖੋਹ ਕੇ ਭੱਜ ਰਿਹਾ ਸੀ ਅਤੇ ਰੌਲਾ ਪੈਣ ਤੇ ਰਾਹਗੀਰਾਂ ਨੇ ਉਸਨੂੰ ਫੜ ਲਿਆ । ਉਥੇ ਜਮਾਂ ਹੋਈ ਭੀੜ ਨੇ ਸਨੈਚਰਾਂ ਦੇ ਕਪੜੇ ਲਾਹ ਕੇ ਉਨ੍ਹਾਂ ਦੀ ਛਿੱਤਰ ਪਰੇਡ ਕੀਤੀ।