ਨੰਗਲ: ਨੰਗਲ ਭਾਖੜਾ ਰੋਡ ‘ਤੇ ਮੇਨ ਮਾਰਕੀਟ ਫਾਟਕ ਦੇ ਕੋਲ ਇੱਕ ਵੱਡਾ ਹਾਦਸਾ ਵਾਰਪਰਨ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਅਣਪਛਾਤੇ ਵਾਹਨ ਵੱਲੋਂ ਸਮਾਜ ਸੇਵੀ ਕਮਲੀ ਭੋਲੀ ਨੂੰ ਟੱਕਰ ਮਾਰਕੇ ਬੁਰੀ ਤਰਾਂ ਜ਼ਖਮੀ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰ ਦੇ ਸਮੇਂ ਜਿਸ ਵਕਤ ਸਮਾਜ ਸੇਵੀ ਕਮਲ ਭੋਲੀ ਦੁੱਧ ਦੇਣ ਜਾ ਰਿਹਾ ਸੀ ਤਾਂ ਮੇਨ ਮਾਰਕੀਟ ਰੇਲਵੇ ਫਾਟਕ ਕੋਲ ਕਾਫੀ ਤੇਜ਼ੀ ਨਾਲ ਆ ਰਹੀ ਇਕ ਏਕਸ ਯੂ ਵੀ ਗੱਡੀ ਵੱਲੋਂ ਉਸ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ ਗਈ ਅਤੇ ਕਾਫੀ ਦੂਰ ਤੱਕ ਗੱਡੀ ਸਵਾਰ ਐਕਟੀਵਾ ਚਾਲਕ ਨੂੰ ਮਾਰਗ ਉਪਰ ਘੜੀਸਦਾ ਲੈ ਗਿਆ।
ਜਿਸ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਉਪਚਾਰ ਹੇਤੂ ਸਿਵਲ ਹਸਪਤਾਲ ਪਹੁੰਚਾਇਆ ਗਿਆ। ਗ਼ਨੀਮਤ ਇਹ ਰਹੀ ਕਿ ਜ਼ਖ਼ਮੀ ਦੀ ਜਾਨ ਬਚ ਗਈ, ਪਰ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਗੱਡੀ ਚਾਲਕ ਐਕਟਿਵਾ ਸਵਾਰ ਨੂੰ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਜਦ ਕਿ ਸਥਾਨਕ ਲੋਕਾਂ ਵੱਲੋਂ ਗੱਡੀ ਦਾ ਨੰਬਰ ਨੋਟ ਕਰ ਕੇ ਪੁਲਿਸ ਪ੍ਰਸ਼ਾਸਨ ਦੇ ਦਿੱਤਾ ਗਿਆ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।