ਪੰਜਾਬ :  ਪਰਾਲੀ ਦੀ ਅੱਗ ਨਾਲ ਘਰ ਚ ਮਚਿਆ ਭਾਂਬੜ , ਦੇਖੋ ਵੀਡੀਓ  

ਪੰਜਾਬ :  ਪਰਾਲੀ ਦੀ ਅੱਗ ਨਾਲ ਘਰ ਚ ਮਚਿਆ ਭਾਂਬੜ , ਦੇਖੋ ਵੀਡੀਓ  

ਜਗਰਾਉਂ : ਪਿੰਡ ਸੋਹੀਆਂ ਵਿੱਚ ਉਸ ਵੇਲੇ ਹਫੜਾ ਦਫੜੀ ਮੱਚ ਗਈ, ਜਦੋਂ ਪਿੰਡ ਦੇ ਲੋਕਾਂ ਨੂੰ  ਗੁੱਜਰ ਪਰਿਵਾਰਾਂ ਦੇ ਘਰ ਅੱਗ ਦੇ ਭਾਂਬੜ ਮੱਚਦੇ ਦਿਖਾਈ ਦਿੱਤੇ।  ਗੁੱਜਰ ਪਰਿਵਾਰ ਨਾਲ ਸ਼ੇਰ ਮੁਹੰਮਦ ਦੇ ਤਿੰਨ ਪੁੱਤਰ ਸਬੰਧਿਤ ਰੋਸ਼ਨ ਦੀਨ , ਸੈਫ਼ ਅਲੀ ਤੇ ਜਾਗੂ ਅਲੀ ਨੇ ਆਪਣੇ ਪਸ਼ੂ ਰੱਖ ਕੇ ਰੋਜ਼ੀ ਰੋਟੀ ਦਾ ਆਹਰ ਕੀਤਾ ਹੋਇਆ ਸੀ। 

ਫਾਇਰ ਬ੍ਰਿਗੇਡ ਤੇ ਪਿੰਡ ਵਾਸੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਪਰਿਵਾਰਾਂ ਨੂੰ ਉਸ ਵੇਲੇ ਵੱਡਾ ਘਾਟਾ ਪਿਆ ਜਦੋਂ ਪਸ਼ੂਆਂ ਲਈ ਰੱਖੀ ਪਰਾਲੀ ਤੇ ਰਿਹਾਈ ਮਕਾਨ ਨੂੰ ਵੀ ਅੱਗ ਲੱਗ ਗਈ। ਪੀੜਤ ਪਰਿਵਾਰਾਂ ਨੇ ਦੁੱਖੜਾ ਰੋਂਦਿਆਂ ਸਰਕਾਰ ਕੋਲੋਂ ਮਦਦ ਦੀ ਅਪੀਲ ਕੀਤੀ ਹੈ।