ਪੰਜਾਬ : ਸੁੰਦਰ ਲਾਈਟਿੰਗ ਨਾਲ ਰੋਸ਼ਨਾਈ ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਿਕ ਧਰਤੀ , ਦੇਖੋ ਵੀਡਿਓ

ਪੰਜਾਬ : ਸੁੰਦਰ ਲਾਈਟਿੰਗ ਨਾਲ ਰੋਸ਼ਨਾਈ ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਿਕ ਧਰਤੀ , ਦੇਖੋ ਵੀਡਿਓ

ਆਨੰਦਪੁਰ ਸਾਹਿਬ : ਹੋਲੇ ਮਹੱਲੇ ਦੇ ਦੌਰਾਨ ਦੂਰ ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਤਿਹਾਸਿਕ ਧਰਤੀ ਸੀ ਆਨੰਦਪੁਰ ਸਾਹਿਬ ਵਿਚ ਸੰਗਤਾਂ ਨੇ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ। ਹੋਲੇ ਮਹੱਲੇ ਦੌਰਾਨ ਇਤਿਹਾਸਿਕ ਧਰਤੀ ਦੇ ਗੁਰੂਘਰਾਂ ਨੂੰ ਸੁੰਦਰ ਦੀਪਮਾਲਾ ਅਤੇ ਫੁੱਲ ਨਾਲ ਸਜਾਇਆ ਗਿਆ ਹੈ। ਇਥੇ ਰੰਗ-ਬਰੰਗੀ ਤੇ ਚਮਕਦੀਆਂ ਲਾਈਟਾਂ ਸੰਗਤਾਂ ਵਿਚ ਖਿੱਚ ਦਾ ਕੇਂਦਰ ਬਣ ਰਹੀਆਂ ਹਨ।

ਗੁਰੂ ਘਰ ਮੱਥਾ ਟੇਕਣ ਲਈ ਆਉਣ ਵਾਲੀਆਂ ਸੰਗਤਾਂ ਇਥੋ ਦਾ ਮਨਮੋਹਕ ਨਜ਼ਾਰਾ ਦੇਖ ਆਨੰਦ ਪ੍ਰਾਪਤ ਕਰ ਰਹੀਆਂ ਹਨ ਅਤੇ ਇਸ ਨਜ਼ਾਰੇ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕਰ ਰਹੀਆਂ ਹਨ। ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਦੇ ਸਾਰੇ ਹੀ ਸਮੁੱਚੇ ਗੁਰੂਘਰਾਂ ਵਿਚ ਸੁੰਦਰ ਲਾਇੰਟਿੰਗ ਕਰਕੇ ਇਮਾਰਤ ਨੂੰ ਖਿੱਚ ਦਾ ਕੇਂਦਰ ਬਣਾਇਆ ਗਿਆ ਹੈ।