ਪੰਜਾਬ : ਚੋਰਾਂ ਨੇ ਗੁਰੂਦਵਾਰਾ ਸਾਹਿਬ ਨੂੰ ਬਣਾਇਆ ਨਿਸ਼ਾਨਾ, ਦੇਖੋ ਵੀਡਿਓ

ਪੰਜਾਬ : ਚੋਰਾਂ ਨੇ ਗੁਰੂਦਵਾਰਾ ਸਾਹਿਬ ਨੂੰ ਬਣਾਇਆ ਨਿਸ਼ਾਨਾ, ਦੇਖੋ ਵੀਡਿਓ

ਅੰਮ੍ਰਿਤਸਰ : ਆਏ ਦਿਨ ਹੀ ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਅਤੇ ਜ਼ਿਆਦਾਤਰ ਹੁਣ ਚੋਰਾਂ ਵੱਲੋਂ ਗੁਰਦੁਆਰਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਦੀਆਂ ਸੀਸੀਟੀਵੀ ਵੀਡੀਓ ਆਏ ਦਿਨ ਹੀ ਸਾਹਮਣੇ ਆ ਰਹੀਆਂ ਹਨ। ਲੇਕਿਨ ਅੰਮ੍ਰਿਤਸਰ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਚੋਰੀ ਕਰਨ ਆਏ ਚੋਰਾਂ ਨੂੰ ਬੇਰੰਗ ਹੀ ਵਾਪਿਸ ਪਰਤਣਾ ਪਿਆ। ਜੀ ਹਾਂ ਅਜਨਾਲ਼ਾ ਅਧੀਨ ਆਓਂਦੇ ਪਿੰਡ ਗੱਮਚੁੱਕ ਵਿਖੇ ਦੇਰ ਰਾਤ 3 ਨਕਾਬਪੋਸ਼ ਚੋਰਾਂ ਵਲੋਂ ਗੁਰੂਦਵਾਰਾ ਬਾਬਾ ਗੱਮਮਚੁੱਕ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਗੋਲਕ ਨਾ ਖੁੱਲਣ ਕਰਕੇ ਅਤੇ ਸੇਵਾਦਾਰ ਦੇ ਜਾਗਣ ਕਰਕੇ ਚੋਰ ਤੁਰੰਤ ਭੱਜ ਗਏ।

ਜਿਸ ਤੋਂ ਬਾਅਦ ਪੁਲਿਸ ਨੇ ਗੁਰੂਦਵਾਰਾ ਸਾਹਿਬ ਚ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਇਸ ਸਬੰਧੀ ਗੁਰੂਦਵਾਰਾ ਸਾਹਿਬ ਦੇ ਸੇਵਾਦਾਰ ਨੇ ਦੱਸਿਆ ਕਿ ਗੁਰੂਦੁਆਰਾ ਸਾਹਿਬ ਦੀ ਗੋਲਕ ਚ ਕਰੀਬ 7 ਲੱਖ ਰੁਪਏ ਸ਼ਨ। ਦੇਰ ਰਾਤ 3 ਨਕਾਬਪੋਸ਼ ਚੋਰਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਚਾ ਹੋ ਗਿਆ। ਜਿਸ ਤੋਂ ਬਾਅਦ ਸੇਵਾਦਾਰ ਦੇ ਜਾਗਣ ਤੇ ਚੋਰ ਤੁਰੰਤ ਭੱਜ ਗਏ। ਓਹਨਾ ਮੰਗ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਚੋਰਾਂ ਨੂੰ ਕਾਬੂ ਕੀਤਾ ਜਾਵੇ। ਇਸ ਮੌਕੇ ਐਸਐਚਓ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਚੋਰ ਚੋਰੀ ਕਰਨ ਲਈ ਆਏ ਸੀ। ਪਰ ਚੋਰੀ ਨਹੀਂ ਕਰ ਪਾਏ। ਬਾਕੀ ਸੀਸੀਟੀਵੀ ਕੈਮਰੇ ਦੇ ਅਧਾਰ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।