ਪੰਜਾਬ : India World Cup 'ਚ ਫਾਈਨਲ ਮੈਚ ਜਿੱਤਣ ਨੂੰ ਲੈ ਕੇ ਕਾਰੋਬਾਰੀ ਨੇ ਕੀਤਾ ਐਲਾਨ, ਦੇਖੋ ਵੀਡਿਓ

ਪੰਜਾਬ :  India World Cup 'ਚ ਫਾਈਨਲ ਮੈਚ ਜਿੱਤਣ ਨੂੰ ਲੈ ਕੇ ਕਾਰੋਬਾਰੀ ਨੇ ਕੀਤਾ ਐਲਾਨ, ਦੇਖੋ ਵੀਡਿਓ

ਬਠਿੰਡਾ : ਭਾਰਤ ਤੇ ਆਸਟ੍ਰੇਲੀਆ ਵਿਚਾਲੇ ਅੱਜ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ। ਇਸ ਮੁਕਾਬਲੇ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਨਰਿੰਦਰ ਮੋਦੀ ਸਟੇਡੀਅਮ ਵਿਖੇ ਖੇਡਿਆ ਜਾ ਰਿਹਾ ਹੈ । ਜਿੱਥੇ ਦੋਵੇਂ ਟੀਮਾਂ ਜਿੱਤਣ ਦੇ ਇਰਾਦੇ ਨਾਲ ਉਤਰੀਆਂ ਹਨ। ਵਿਸ਼ਵ ਕੱਪ 2023 ਦੇ ਫਾਈਨਲ ਮੈਚ ਨੂੰ ਲੈ ਕੇ ਕ੍ਰਿਕਟ ਪ੍ਰੇਮੀਆਂ ਵਿੱਚ ਉਤਸ਼ਾਹ ਹੈ। ਭਾਰਤ-ਆਸਟ੍ਰੇਲੀਆ ਮੈਚ ਨੂੰ ਲੈ ਕੇ ਲੋਕਾਂ ‘ਚ ਕਾਫੀ ਪਾਗਲਪਨ ਹੈ। 

ਵਿਸ਼ਵ ਕੱਪ ਦੇ ਫਾਈਨਲ ਮੈਚ ਨੂੰ ਦਿਖਾਉਣ ਲਈ ਹੋਟਲਾਂ, ਰੈਸਟੋਰੈਂਟਾਂ ਅਤੇ ਕਲੱਬਾਂ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਦੇ ਲਈ ਕਈ ਬਾਜ਼ਾਰਾਂ ਵਿਚ ਵੱਡੀਆਂ ਸਕਰੀਨਾਂ ਲਗਾ ਕੇ ਮੈਚ ਦਿਖਾਇਆ ਜਾ ਰਿਹਾ ਹੈ। ਬਠਿੰਡਾ ਦੇ ਵਿੱਚ ਕ੍ਰਿਕਟ ਪ੍ਰੇਮੀ ਆਈਸਕ੍ਰੀਮ ਦੁਕਾਨਦਾਰ ਵਾਲੇ ਨੇ ਭਾਰਤ ਵਰਲਡ ਕੱਪ ਵਿੱਚ ਫਾਈਨਲ ਜਿੱਤਣ ਤੇ ਲੋਕਾਂ ਨੂੰ ਫਰੀ ਵਿੱਚ ਆਈਸਕ੍ਰੀਮ ਖਿਲਾਈ ਜਾਵੇਗੀ। ਦੁਕਾਨਦਾਰ ਨੇ ਕਿ ਚਾਹੇ ਲੋਕ 5000 ਆ ਜਾਣ ਹਰ ਕਿਸੇ ਨੂੰ ਆਈਸਕ੍ਰੀਮ ਫਰੀ ਵਿੱਚ ਮਿਲੇਗੀ।