ਪੰਜਾਬ : ਪਰਾਲੀ ਸਾੜਨ ਦੇ ਮਾਮਲੇ 'ਚ ਪ੍ਰਸਾਸ਼ਨ ਅਤੇ ਪੁਲਿਸ ਪ੍ਰਸਾਸ਼ਨ ਨੇ ਦਿਖਾਈ ਸਖਤੀ, ਦੇਖੋ ਵੀਡਿਓ

ਪੰਜਾਬ : ਪਰਾਲੀ ਸਾੜਨ ਦੇ ਮਾਮਲੇ 'ਚ ਪ੍ਰਸਾਸ਼ਨ ਅਤੇ ਪੁਲਿਸ ਪ੍ਰਸਾਸ਼ਨ ਨੇ ਦਿਖਾਈ ਸਖਤੀ, ਦੇਖੋ ਵੀਡਿਓ

ਫਰੀਦਕੋਟ :  ਪਰਾਲੀ ਸਾੜਨ ਨਾਲ ਹੋ ਰਹੇ ਜ਼ਹਿਰੀਲੇ ਵਾਤਵਾਰਨ ਤੋ ਚਿੰਤਤ ਸੁਪ੍ਰੀਮ ਕੋਰਟ ਵੱਲੋਂ ਇਸ ਤੇ ਸੰਗਿਆਨ ਲੈਂਦੇ ਹੋਏ ਸਖਤ ਟਿੱਪਣੀਆਂ ਸੂਬਾ ਸਰਕਾਰ ਨੂੰ ਕੀਤੀਆਂ ਗਈਆਂ। ਜਿਸ ਤੋਂ ਬਾਅਦ ਪ੍ਰਸਾਸ਼ਨ ਅਤੇ ਪੁਲਿਸ ਪ੍ਰਸਾਸ਼ਨ ਨੇ ਸਖਤੀ ਦਿਖਾਉਣੀ ਸ਼ੁਰੂ ਕੀਤੀ ਹੈ। ਜਿਸ ਤੋਂ ਬਾਅਦ ਜ਼ਿਲਾਂ ਫਰੀਦਕੋਟ 'ਚ ਪਰਾਲੀ ਸਾੜਨ ਨੂੰ ਲੈਕੇ ਹੁਣ ਤੱਕ 195 ਚਲਾਣ ਕੀਤੇ ਗਏ ਹਨ। ਜਿਨ੍ਹਾਂ ਤੋਂ ਕਰੀਬ 4 ਲੱਖ 90 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ ਨਾਲ ਹੀ ਜ਼ਿਲਾਂ ਪੁਲਿਸ ਵੱਲੋਂ ਜ਼ਿਲੇ ਅੰਦਰ ਹੁਣ ਤੱਕ 31 ਮਾਮਲੇ ਦਰਜ਼ ਕੀਤੇ ਗਏ ਹਨ। ਜਿਨ੍ਹਾਂ ਚ ਕਈ ਮਾਮਲਿਆਂ ਚ ਬਾਈ ਨੇਮ ਕਿਸਾਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਦ ਕੇ ਕੁੱਜ ਅਗਿਆਤ ਕਿਸਾਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਉਥੇ ਦੂਜੇ ਪਾਸੇ ਲਾਗਾਤਰ ਸਿਵਲ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਲਾਗਾਤਰ ਫੀਲਡ ਚ ਜਾਕੇ ਸਰਵੇ ਕੀਤਾ ਜਾ ਰਿਹਾ, ਨਾਲ ਹੀ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ।

ਹਰਜੀਤ ਸਿੰਘ ਐਸਐਸਪੀ ਅਤੇ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਸੈਟੇਲਾਈਟ ਜਰੀਏ ਮਿਲੀ ਜਾਣਕਾਰੀ ਮੁਤਬਿਕ ਪਿੰਡ ਸੰਧਵਾ ਵਿਖੇ ਵਿਜਟ ਕੀਤਾ ਜਿਥੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਈ ਗਈ ਸੀ। ਇੰਸ ਮੋਕੇ ਉਨ੍ਹਾਂ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰ ਪਰਾਲੀ ਸਾੜਨ ਦੀ ਵਜ੍ਹਾ ਬਾਰੇ ਜਾਣਕਰੀ ਲਈ ਨਾਲ ਹੀ ਸਰਕਾਰ ਵੱਲੋਂ ਪਰਾਲ਼ੀ ਦੀਆਂ ਗੱਠਾ ਬਣਾਉਣ ਅਤੇ ਪਰਾਲ਼ੀ ਨੂੰ ਖੇਤਾਂ ਚ ਵਾਹ ਕੇ ਬਿਜਾਈ ਕਰਨ ਵਲੀਆ ਮਸ਼ੀਨਾਂ ਹੈਪੀਸੀਡਰ ਆਦਿ ਬਾਰੇ ਜਾਣਕਾਰੀ ਦਿੱਤੀ ਜੋ ਸਰਾਕਰ ਵੱਲੋਂ ਪੰਚਾਇਤਾਂ ਅਤੇ ਸੋਸਾਇਟੀਆਂ ਨੂੰ ਮੁਹਈਆ ਕਰਵਾਈਆਂ ਗਇਆ ਹਨ। ਜਿਨ੍ਹਾਂ ਦਾ ਲਾਭ ਕਿਸਾਨ ਲੈ ਸਕਦੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਆਪਣੀਆਂ ਸਮੱਸਿਆਵਾ ਦੱਸੀਆ ਜਿਨ੍ਹਾਂ ਨੂੰ ਸਰਕਾਰ ਤੱਕ ਪੁੱਜਦਾ ਕੀਤਾ ਜਾਵੇਗਾ। ਸਰਕਾਰ ਵੀ ਪਰਾਲ਼ੀ ਸਾਂਭਣ ਲਈ ਹੋਰ ਪਲਾਟ ਲਾਉਣ ਦੇ ਪ੍ਰੋਜੈਕਟ ਲਾਉਣ ਜ਼ਾ ਰਹੀ ਹੈ ਤਾਂ ਜੋ ਆਉਣ ਵਾਲੇ ਦਿਨਾਂ ਚ ਕਿਸਾਨਾਂ ਨੂੰ ਹੋਰ ਸਮੱਸਿਆ ਨਾ ਆਵੇ।

ਇਸ ਮੌਕੇ ਐਸਐਸਪੀ ਫਰੀਦਕੋਟ ਨੇ ਕਿਹਾ ਕਿ ਕਿਸਾਨਾਂ ਨੂੰ ਲਾਗਾਤਰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਲਈ ਸਿਵਲ ਪ੍ਰਸ਼ਾਸ਼ਨ ਨਾਲ ਫੀਲਡ ਚ ਜਾਕੇ ਸਰਵੇ ਕੀਤੇ ਜਾਂਦੇ ਹਨ ਅਤੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜ਼ਿਲੇ ਅੰਦਰ ਹੁਣ ਤੱਕ 195 ਚਲਾਣ ਕਰ 4.9 ਲਖ ਰੁਪਏ ਦਾ ਜੁਰਮਾਨਾ ਕੀਤਾ ਗੀਆ ਅਤੇ ਪਰਾਲੀ ਸਾੜਨ ਨੂੰ ਲੈਕੇ 31 ਮਾਮਲੇ ਜ਼ਿਲੇ ਅੰਦਰ ਦਰਜ਼ ਹੋਏ ਹਨ।