ਬਠਿੰਡਾ : ਊਧਮ ਸਿੰਘ ਨਗਰ ਵਿਖੇ ਮੋਬਾਇਲ ਦੇ ਟਾਵਰ ਦੇ ਲੱਗਣ ਦੇ ਵਿਰੋਧ ਵਿੱਚ ਮਹੱਲਾ ਨਿਵਾਸੀਆਂ ਨੇ ਧਰਨਾ ਲਗਾਇਆ। ਇਸ ਦੌਰਾਨ ਮਹਲਾ ਨਿਵਾਸੀਆਂ ਨੇ ਕਿਹਾ ਕਿ ਮੋਬਾਇਲ ਟਾਵਰ ਦੇ ਨਾਲ ਬਿਮਾਰੀਆਂ ਲੱਗਣਗੀਆਂ। ਕਿਉਂਕਿ ਪਹਿਲਾਂ ਹੀ ਮਹੱਲੇ ਦੇ ਵਿੱਚ ਪਾਣੀ ਖਰਾਬ ਹੈ। ਕਾਫੀ ਲੋਕਾਂ ਨੂੰ ਪਾਣੀ ਕਾਰਨ ਬਿਮਾਰੀਆਂ ਲੱਗ ਰਹੀਆਂ ਹਨ।
ਹੁਣ ਦੂਜੇ ਪਾਸੇ ਮਹੱਲੇ ਦੇ ਵਿੱਚ ਮੋਬਾਇਲ ਦਾ ਟਾਵਰ ਲੱਗਣ ਕਾਰਨ ਹੋਰ ਵੀ ਬਿਮਾਰੀਆਂ ਲੋਕਾਂ ਨੂੰ ਲੱਗਣਗੀਆਂ। ਟਾਵਰ ਦੇ ਵਿੱਚ ਕਾਫੀ ਜਿਆਦਾ ਤਰੰਗਾਂ ਹੁੰਦੀਆਂ ਹਨ ਪੰਛੀਆਂ ਨੂੰ ਵੀ ਇਸ ਦਾ ਨੁਕਸਾਨ ਹੈ। ਇਸ ਲਈ ਅਸੀਂ ਸ਼ਾਂਤੀ ਪੂਰਵਕ ਮੁਹੱਲੇ ਵਿੱਚ ਧਰਨਾ ਲਾ ਕੇ ਸੜਕ ਜਾਮ ਕੀਤੀ ਹੈ। ਅਗਰ ਪ੍ਰਸ਼ਾਸਨ ਨੇ ਸਾਡੀ ਮੰਗ ਨਾ ਮੰਨੀ ਤਾਂ ਅਸੀਂ ਮੇਨ ਰੋਡ ਪੁਲ ਉੱਤੇ ਜਾਮ ਲਾ ਦੇਵਾਂਗੇ।