ਬਠਿੰਡਾ: ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦਾ ਅੱਜ 554ਵਾਂ ਪ੍ਰਕਾਸ਼ ਪੂਰਬ ਗੁਰਪੁਰ ਇਤਿਹਾਸਿਕ ਕਿਲਾ ਗੁਰਦੁਆਰਾ ਸਾਹਿਬ ਦੇ ਵਿੱਚ ਬੜੇ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ। ਹਰ ਧਰਮ ਦੇ ਲੋਕ ਅੱਜ ਨਤਮਸਤਕ ਹੋਣ ਲਈ ਕਿਲਾ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ। ਜਗ੍ਹਾ ਜਗ੍ਹਾ ਤੇ ਗੁਰੂ ਦੇ ਲੰਗਰ ਲਾਏ ਗਏ। ਸ਼ਰਧਾਲੂਆਂ ਦਾ ਇੱਕ ਸਲਾਬ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਗਿਆ।
ਪੈਰ ਰੱਖਣ ਨੂੰ ਜਗਾਹਾ ਨਹੀਂ ਮਿਲੀ। ਫਿਰ ਵੀ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਲਈ ਲਾਈਨ ਵਿੱਚ ਖੜੇ ਰਹੇ ਅਤੇ ਆਪਣੀ ਬਾਰੀ ਦਾ ਇੰਤਜ਼ਾਰ ਕਰਦੇ ਰਹੇ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਬਠਿੰਡਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਨਤਮਸਤਕ ਹੋਣ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਅਤੇ ਬਠਿੰਡਾ ਦੇ ਲੋਕਾਂ ਨੂੰ ਗੁਰਪੁਰ ਦੀਆਂ ਵਧਾਈਆਂ ਦਿੱਤੀਆਂ।