ਪੰਜਾਬ : ਪੁਲਿਸ ਨੇ ਵੱਡੀ ਮਾਤਰਾ 'ਚ ਪਟਾਖੇ ਕੀਤੇ ਬਰਾਮਦ, ਦੇਖੋ ਵੀਡਿਓ

ਪੰਜਾਬ : ਪੁਲਿਸ ਨੇ ਵੱਡੀ ਮਾਤਰਾ 'ਚ ਪਟਾਖੇ ਕੀਤੇ ਬਰਾਮਦ, ਦੇਖੋ ਵੀਡਿਓ

ਪਠਾਨਕੋਟ/ਅਨਮੋਲ : ਪੁਲਿਸ ਨੇ ਜ਼ਿਲ੍ਹੇ ਦੇ ਅੰਦਰ ਗ਼ੈਰ ਕਾਨੂੰਨੀ ਤੌਰ ਤੇ ਸਟੋਰ ਕਰਕੇ ਬਣਾਏ ਗਏ ਪਟਾਖਿਆਂ ਦੇ ਗੋਦਾਮ ਤੇ ਕਾਰਵਾਈ ਕਰਦਿਆਂ ਵੱਡੀ ਮਾਤਰਾ ਵਿੱਚ ਪਟਾਖੇ ਬਰਾਮਦ ਕੀਤੇ ਹਨ । ਇਸ ਮਾਮਲੇ ਸਬੰਧੀ ਜਾਣਕਾਰੀ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਹਰਿਆਲ ਦੇ ਕਰੇਸ਼ਰਾਂ ਤੇ ਖੇਤਾਂ ਵਿੱਚ ਕਿਸੇ ਵਿਅਕਤੀ ਵੱਲੋਂ ਗ਼ੈਰ ਕਾਨੂੰਨੀ ਤੌਰ ਤੇ ਪਟਾਖਿਆਂ ਨੂੰ ਸਟੋਰ ਕਰਦੇ ਹੋਏ ਗੋਦਾਮ ਬਣਾਇਆ ਹੋਇਆ ਹੈ।

ਉਹ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ । ਉਹਨਾਂ ਦੱਸਿਆ ਕਿ ਗੋਦਾਮ ਅੰਦਰ ਵੱਡੀ ਮਾਤਰਾ ਵਿੱਚ ਪਟਾਖੇ ਸਟੋਰ ਕੀਤੇ ਹੋਏ ਸੀ। ਪੁਲਿਸ ਨੇ ਸਾਰੇ ਪਟਾਖਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।