ਪੰਜਾਬ : ਪੁਲਿਸ ਨੇ ਸਾਂਝੇ ਅਪਰੇਸ਼ਨ ਦੌਰਾਨ ਹੈਰੋਇਨ ਕੀਤੀ ਬਰਾਮਦ, ਦੇਖੋ ਵੀਡਿਓ

ਪੰਜਾਬ : ਪੁਲਿਸ ਨੇ ਸਾਂਝੇ ਅਪਰੇਸ਼ਨ ਦੌਰਾਨ ਹੈਰੋਇਨ ਕੀਤੀ ਬਰਾਮਦ, ਦੇਖੋ ਵੀਡਿਓ

ਤਰਨਤਾਰਨ : ਬੀਐਸਐਫ 101 ਬਟਾਲੀਅਨ ਅਤੇ ਪੰਜਾਬ ਪੁਲਿਸ ਨੇ ਖੇਮਕਰਨ ਏਰੀਏ ਵਿਚੋਂ 1ਪੈਕਿਟ ਹੈਰੋਇਨ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਡੀਐਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਆਈਏ ਸਟਾਫ਼ ਤਰਨਤਾਰਨ ਕੋਲ ਜਾਣਕਾਰੀ ਸੀ ਕਿ ਡਰੋਨ ਐਕਟੀਵਿਟੀ ਦੋਰਾਨ ਖੇਮਕਰਨ ਦੇ ਖੇਤਾਂ ਵਿੱਚ ਹੈਰੋਇਨ ਸੁੱਟੀ ਗਈ ਹੈ। ਇਸ ਇਤਲਾਹ ਤੇ ਖੇਮਕਰਨ ਦੇ ਏਰੀਏ ਪਿੰਡ ਮਹਿੰਦੀਪੁਰ ਦੇ ਖੇਤਾਂ ਵਿੱਚ ਇੱਕ ਸਾਂਝਾ ਅਪਰੇਸ਼ਨ ਚਲਾਇਆ ਗਿਆ।

ਜਿਸ ਦੌਰਾਨ ਮਹਿੰਦੀਪੁਰ ਦੇ ਕਿਸਾਨ ਕਰਨੈਲ ਸਿੰਘ ਦੇ ਖੇਤਾਂ ਵਿੱਚੋਂ ਇੱਕ ਕਿਲੋ ਹੈਰੋਇਨ ਪੈਕਿਟ ਬਰਾਮਦ ਹੋਈ । ਇਸ ਸਬੰਧੀ ਪੁਲਿਸ ਵੱਲੋਂ 115 ਨੰਬਰ ਮਿਤੀ 29/11/23 ਅਧੀਨ 21ਸੀ ਐਨਡੀਪੀਐਸ ਐਕਟ 10,11,12 ਏਅਰਕਰਾਫਟ ਐਕਟ 1934 ਥਾਣਾ ਖੇਮਕਰਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਅਸਲ ਦੋਸ਼ੀਆਂ ਦੀ ਭਾਲ ਵਿੱਚ ਜਾਂਚ ਕਰ ਰਹੀ ਹੈ, ਤਾਂ ਜੋ ਅਸਲ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਜਾਵੇ।