ਪੰਜਾਬ : ਪੁਲਿਸ ਨੇ ਤੰਬਾਕੂ ਬੇਚਣ ਵਾਲਿਆਂ ਦੇ ਕੱਟੇ ਚਲਾਨ, ਦੇਖੋ ਵੀਡਿਓ

ਪੰਜਾਬ : ਪੁਲਿਸ ਨੇ ਤੰਬਾਕੂ ਬੇਚਣ ਵਾਲਿਆਂ ਦੇ ਕੱਟੇ ਚਲਾਨ, ਦੇਖੋ ਵੀਡਿਓ

ਰਾਜਪੁਰਾ : ਤੰਬਾਕੂਨੋਸ਼ੀ ਕਾਰਨ ਹਰ ਸਾਲ ਵਿਸ਼ਵ ਵਿਚ ਲਗਪਗ 7 ਮਿਲੀਅਨ ਲੋਕ ਮੌਤ ਦੇ ਮੂੰਹ 'ਚ ਜਾ ਰਹੇ ਹਨ। ਮਰਨ ਵਾਲਿਆਂ ਵਿੱਚੋਂ 6 ਮਿਲੀਅਨ ਤੋਂ ਜ਼ਿਆਦਾ ਲੋਕ ਸਿੱਧੇ ਰੂਪ 'ਚ ਤੰਬਾਕੂ ਦੀ ਵਰਤੋਂ ਕਰਨ ਵਾਲੇ ਹਨ। ਜੇ ਇਸ ਮਹਾਮਾਰੀ ਨੂੰ ਨਾ ਰੋਕਿਆ ਗਿਆ ਤਾਂ ਸਾਲ 2030 ਤਕ ਹਰ ਸਾਲ ਤੰਬਾਕੂਨੋਸ਼ੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 8 ਮਿਲੀਅਨ ਤਕ ਪਹੁੰਚ ਜਾਵੇਗੀ। ਤੰਬਾਕੂਨੋਸ਼ੀ ਕਰਨ ਵਾਲੇ ਵਿਸ਼ਵ ਦੇ ਲਗਪਗ 1.3 ਮਿਲੀਅਨ ਲੋਕਾਂ ਵਿੱਚੋਂ 80 ਫ਼ੀਸਦੀ ਤੋਂ ਜ਼ਿਆਦਾ ਲੋਕ ਗ਼ਰੀਬ ਤੇ ਵਿਕਾਸਸ਼ੀਲ ਦੇਸ਼ਾਂ ਦੇ ਹਨ ਤੇ ਇਨ੍ਹਾਂ ਦੇਸ਼ਾਂ ਵਿਚ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਕਰਕੇ ਮਰਨ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।

 ਤੰਬਾਕੂ ਦੇ ਸੇਵਨ ਨਾਲ ਦਿਲ ਦੀ ਧੜਕਣ ਤੇ ਲਹੂ ਦੇ ਦਬਾਅ 'ਚ ਵਾਧਾ ਹੁੰਦਾ ਹੈ, ਜਿਸ ਨਾਲ ਕੁਝ ਸਮੇਂ ਲਈ ਸਰੀਰ ਦੀ ਸਮਰੱਥਾ ਤਾਂ ਵਧ ਜਾਂਦੀ ਹੈ ਪਰ ਇਸ ਦੇ ਸੇਵਨ ਨਾਲ ਸਰੀਰ ਕਈ ਪ੍ਰਕਾਰ ਦੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। SMO ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਰਾਜਪੁਰਾ ਦੇ ਬਾਜ਼ਾਰ ਵਿੱਚ ਡਾਕਟਰ ਕੁਸ਼ਲਦੀਪ AHO ਵੱਲੋਂ ਤੰਬਾਕੂ ਨੂੰ ਲੈ ਕੇ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ। ਡਾਕਟਰ ਕੁਸ਼ਲਦੀਪ ਨੇ ਦੱਸਿਆ ਜਿਹੜੇ ਦੁਕਾਨਦਾਰਾਂ ਨੇ ਤੰਬਾਕੂ ਡਿਸਪਲੇ ਕੀਤੇ ਹੋਏ ਹਨ, ਉਹਨਾਂ ਦੇ ਤੰਬਾਕੂ ਐਕਟ ਅਧੀਨ ਚਲਾਨ ਕੱਟੇ ਗਏ। ਇਸ ਮੌਕੇ ਫੂਡ ਅਤੇ ਡਰੱਗ ਟੀਮਾਂ ਮੌਜੂਦ ਰਹੀਆਂ।