ਪੰਜਾਬ : ਪੁਲਿਸ ਨੇ 16 ਮੋਬਾਇਲ ਅਤੇ 52 ਗ੍ਰਾਮ ਹੈਰੋਇਨ ਮਮੇਤ 2 ਨੂੰ ਕੀਤਾ ਗ੍ਰਿਫਤਾਰ, ਦੇਖੋ ਵੀਡਿਓ

ਪੰਜਾਬ : ਪੁਲਿਸ ਨੇ 16 ਮੋਬਾਇਲ ਅਤੇ 52 ਗ੍ਰਾਮ ਹੈਰੋਇਨ ਮਮੇਤ 2 ਨੂੰ ਕੀਤਾ ਗ੍ਰਿਫਤਾਰ, ਦੇਖੋ ਵੀਡਿਓ

ਸੁਜਾਨਪੁਰ : ਪਿਛਲੇ ਕੁਝ ਦਿਨਾਂ ਤੋਂ ਮਾਧੋਪੁਰ ਇਲਾਕੇ 'ਚ ਮੋਬਾਈਲ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਸਨ। ਜੋ ਕਿ ਪੰਜਾਬ ਪੁਲਿਸ ਦੇ ਸਿਰ ਦਰਦ ਬਣੀ ਹੋਈ ਸੀ। ਪੁਲਿਸ ਵਲੋਂ ਲਗਾਤਾਰ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਸੀ । ਇਸੇ ਦੇ ਚਲਦੇ ਸੁਜਾਨਪੁਰ ਪੁਲਿਸ ਦੇ ਹੱਥ ਵਡੀ ਸਫਲਤਾ ਲੱਗੀ ਹੈ। ਪੁਲਿਸ ਨੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ 2 ਆਰੋਪੀਆਂ ਨੂੰ 52 ਗ੍ਰਾਮ ਹੈਰੋਇਨ ਮਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਥਾਣਾ ਸੁਜਾਨਪੁਰ ਦੇ ਮੁਖੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਮਾਧੋਪੁਰ ਇਲਾਕੇ 'ਚ ਚੋਰ ਗਿਰੋਹ ਸਰਗਰਮ ਸੀ।

ਜੋ ਟਰੱਕਾਂ ਅਤੇ ਸੜਕ ਦੇ ਕੰਢੇ ਸੁਤੇ ਯਾਤਰੀਆਂ ਦੇ ਮੋਬਾਇਲ ਚੋਰੀ ਕਰ ਫਰਾਰ ਹੋ ਜਾਂਦੇ ਸਨ। ਊਨਾ ਦਸਿਆ ਕਿ ਸਾਡੀ ਪੁਲਿਸ ਪਾਰਟੀ ਨੂੰ ਇਕ ਸੁਚਨਾ ਮਿਲੀ ਸੀ ਕਿ ਇਹਨਾਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕ ਅੱਜ ਮੁੜ ਆਉਣ ਵਾਲੇ ਨੇ ਜਿਸ ਦੇ ਚਲਦੇ ਪੁਲਿਸ ਪਾਰਟੀ ਨੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਹਨਾਂ ਕੋਲੋ 16 ਮੋਬਾਇਲ ਅਤੇ 52 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਫੜੇ ਗਏ ਆਰੋਪੀਆਂ ਵਿਚੋਂ ਇਕ ਤੇ ਪਹਿਲਾਂ ਵੀ ਮਾਮਲੇ ਦਰਜ ਹਨ ।