ਪੰਜਾਬ : 46 ਕਿੱਲੋ ਚੂਰਾ ਪੋਸਤ ਸਮੇਤ ਇਕ ਗ੍ਰਿਫਤਾਰ, ਦੇਖੋ ਵੀਡਿਓ

ਪੰਜਾਬ : 46 ਕਿੱਲੋ ਚੂਰਾ ਪੋਸਤ ਸਮੇਤ ਇਕ ਗ੍ਰਿਫਤਾਰ, ਦੇਖੋ ਵੀਡਿਓ

ਫ਼ਰੀਦਕੋਟ : ਸੀਆਈਏ ਸਟਾਫ ਫ਼ਰੀਦਕੋਟ ਵੱਲੋਂ ਲਾਗਾਤਰ ਨਸ਼ਿਆਂ ਖਿਲਾਫ ਵੱਡੀ ਕਾਮਯਾਬੀ ਹਾਸਿਲ ਕਰ ਨਸ਼ਿਆਂ ਨੂੰ ਬਹੁਤ ਹੱਦ ਤੱਕ ਠੱਲ ਪਾਈ ਹੈ। ਇਸੇ ਮੁਹਿੰਮ ਤਹਿਤ ਸੀਆਈਏ ਸਟਾਫ ਵੱਲੋਂ ਗਸ਼ਤ ਦੋਰਾਣ ਪਿੰਡ ਕਾਸਮ ਭੱਟੀ ਨੇੜੇ ਇੱਕ ਸ਼ੱਕੀ ਕਾਰ ਸਵਾਰ ਨੂੰ ਰੋਕਿਆ, ਤਾਂ ਪੁਲਿਸ ਪਾਰਟੀ ਨੂੰ ਦੇਖ ਭੱਜਣ ਦੀ ਫ਼ਿਰਾਕ ਚ ਸੀ। ਸ਼ੱਕ ਦੇ ਚਲੱਦੇ ਜਦ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਚ 2 ਗੱਟਿਆ ਚ ਭਰ ਕੇ ਰੱਖੀ ਚੁਰਾ ਪੋਸਤ ਜਿਸ ਦਾ ਵਜ਼ਨ 46 ਕਿਲੋ ਬ੍ਰਾਮਦ ਕੀਤੀ ਗਈ।

ਜਿਸਨੂੰ ਲੈਕੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਰਕਾਰੀ, ਨੇਹਿਆ ਵਾਲਾ ਦੇ ਰਹਿਣ ਵਾਲੇ ਆਰੋਪੀ ਸੁਖਦੀਪ ਸਿੰਘ ਉਰਫ ਮਿੰਟੂ ਖਿਲਾਫ NDPS ਐਂਕਟ ਤਹਿਤ ਮਾਮਲਾ ਦਰਜ ਕਰ ਗ੍ਰਿਫਤਾਰ ਕੀਤਾ ਗਿਆ । ਆਰੋਪੀ ਵੱਲੋਂ ਇਸਤੇਮਾਲ ਕੀਤੀ ਸਵਿਫਟ ਕਾਰ ਵੀ ਕਬਜ਼ੇ ਚ ਲੈ ਲਈ ਗਈ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।