ਪੰਜਾਬ : ਮਨਪ੍ਰੀਤ ਬਾਦਲ ਨੂੰ ਲੈ ਕੇ ਵਕੀਲ ਦਾ ਆਇਆ ਵੱਡਾ ਬਿਆਨ, ਦੇਖੋ ਵੀਡਿਓ

ਪੰਜਾਬ : ਮਨਪ੍ਰੀਤ ਬਾਦਲ ਨੂੰ ਲੈ ਕੇ ਵਕੀਲ ਦਾ ਆਇਆ ਵੱਡਾ ਬਿਆਨ, ਦੇਖੋ ਵੀਡਿਓ

ਬਠਿੰਡਾ : ਮਾਡਲ ਟਾਊਨ ਵਿਚ ਵਿਵਾਦਿਤ ਪਲਾਟ ਦੀ ਖਰੀਦਣ ਦੇ ਮਾਮਲੇ ਵਿੱਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਵਿਜੀਲੈਂਸ ਵੱਲੋਂ ਦਰਜ ਕੀਤੇ ਗਏ ਮਾਮਲੇ ਸਬੰਧੀ ਗ੍ਰਿਫਤਾਰੀ ਲਈ ਲਗਾਤਾਰ ਵੱਧ ਰਹੇ ਦਬਾਅ ਦੇ ਚਲਦਿਆਂ ਸੀਨੀਅਰ ਵਕੀਲ ਸੁਖਦੀਪ ਸਿੰਘ ਭਿੰਡਰ ਵੱਲੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਬਠਿੰਡਾ ਦੀ ਸੈਸ਼ਨ ਕੋਰਟ ਵਿੱਚ ਮੁੜ ਆਗਾਊ ਜ਼ਮਾਨਤ ਦੀ ਅਰਜ਼ੀ ਲਗਾਈ ਗਈ।

ਅਦਾਲਤ ਵੱਲੋਂ 4 ਅਕਤੂਬਰ ਨੂੰ ਜ਼ਮਾਨਤ ਦੀ ਸੁਣਵਾਈ ਕੀਤੀ ਜਾਵੇਗੀ। ਵਕੀਲ ਨੇ ਪੰਜਾਬ ਸਰਕਾਰ ਅਤੇ ਵਿਜੀਲੈਂਸ ਦੇ ਉੱਤੇ ਗੰਭੀਰ ਆਰੋਪ ਲਗਾਏ।ਉਹਨਾਂ ਕਿਹਾ ਕਿ ਵਿਜੀਲੈਂਸ ਨਜਾਇਜ਼ ਤੌਰ ਤੇ ਵੱਖ-ਵੱਖ ਧਾਰਾਵਾਂ ਮਨਪ੍ਰੀਤ ਦੇ ਉੱਤੇ ਲਾਇਆਂ ਗਈਆਂ ਹਨ। ਵਕੀਲ ਨੇ ਕਿਹਾ ਹੈ ਕਿ ਅਗਰ ਜਮਾਨਤ ਬਠਿੰਡਾ ਕੋਰਟ ਦੇ ਵਿੱਚ ਰੱਦ ਹੋ ਜਾਂਦੀ ਹੈ ਤਾਂ ਅਸੀਂ ਇਸ ਨੂੰ ਹਾਈ ਕੋਰਟ ਦੇ ਵਿੱਚ ਚੈਲੇੰਜ ਕਰਾਂਗੇ।