ਪੰਜਾਬ : 67ਵੀਆਂ ਅੰਤਰ ਜਿਲ੍ਹਾ ਸਕੂਲ ਖ਼ੇਡਾਂ ’ਚ ਟੀਮ ਪ੍ਰਬੰਧਕਾਂ ਵਿਚਕਾਰ ਹੋਈ ਧੱਕਾ-ਮੁੱਕੀ, ਦੇਖੋ ਵੀਡਿਓ

ਪੰਜਾਬ :  67ਵੀਆਂ ਅੰਤਰ ਜਿਲ੍ਹਾ ਸਕੂਲ ਖ਼ੇਡਾਂ ’ਚ ਟੀਮ ਪ੍ਰਬੰਧਕਾਂ ਵਿਚਕਾਰ ਹੋਈ ਧੱਕਾ-ਮੁੱਕੀ, ਦੇਖੋ ਵੀਡਿਓ

ਹੁਸ਼ਿਆਰਪੁਰ : ਜਿਲ੍ਹੇ ਦੇ ਕਸਬਾ ਮਾਹਿਲਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੀਆਂ 67ਵੀਆਂ ਅੰਤਰ ਜਿਲ੍ਹਾਂ ਸਕੂਲ ਖ਼ੇਡਾਂ ਦੇ ਆਨੰਦਪੁਰ ਅਕੈਡਮੀ ਅਤੇ ਹੁਸ਼ਿਆਰਪੁਰ ਦੀਆਂ ਟੀਮਾਂ ਵਿਚਕਾਰ ਖ਼ੇਡੇ ਜਾ ਰਹੇ ਕੁਆਟਰ ਫ਼ਾਈਨਲ ਮੈਚ ਵਿਚ ਉਸ ਵੇਲੇ ਹੰਗਾਮਾ ਹੋ ਗਿਆ। ਜਦੋਂ ਲੋਕਲ ਫ਼ੁੱਟਬਾਲ ਸਮਰਥਕਾਂ ਨੇ ਆਨੰਦਪੁਰ ਅਕੈਡਮੀ ਦੇ ਖ਼ਿਡਾਰੀਆਂ ਦੀ ਉਮਰ ਵੱਧ ਹੋਣ ਦਾ ਦੋਸ਼ ਲਗਾ ਕੇ ਮੈਚ ਰੋਕ ਦਿੱਤਾ। ਤੂੰ ਤੂੰ ਮੈਂ ਮੈਂ ਤੋਂ ਸ਼ੁਰੂ ਹੋਈ, ਆਪਸੀ ਤਕਰਾਰ ਪੱਗਾਂ ਦੀ ਸ਼ਾਨ ਖ਼ਿਲਾਫ਼ ਬੋਲਣ ਤੱਕ ਪਹੁੰਚ ਗਈ। ਆਨੰਦਪੁਰ ਸਾਹਿਬ ਫ਼ੁੱਟਬਾਲ ਅਕੈਡਮੀ ਦੇ ਕੋਚ ਅਤੇ ਮਾਹਿਲਪੁਰ ਹਲਕੇ ਦੇ ਫ਼ੁੱਟਬਾਲ ਪ੍ਰੇਮੀਆਂ ਵਿਚ ਹੱਥੋ ਪਾਈ ਤੱਕ ਪਹੁੰਚ ਗਈ। ਮੌਕੇ ’ਤੇ ਦੋਆਬਾ ਫ਼ੁੱਟਬਾਲ ਕਲੱਬ ਦੇ ਪ੍ਰਧਾਨ ਇਕਬਾਲ ਸਿੰਘ ਖ਼ੇੜਾ, ਫ਼ੁੱਟਬਾਲ ਪ੍ਰੇਮੀ ਤਰਸੇਮ ਭਾਅ, ਸੰਤ ਹਰੀ ਸਿੰਘ ਕਹਾਰਪੁਰ ਫ਼ੁੱਟਬਾਲ ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਬੈਂਸ ਨੇ ਮੈਚ ਰੋਕ ਕੇ ਦੋਸ਼ ਲਗਾਇਆ ਕਿ ਆਨੰਦਪੁਰ ਸਾਹਿਬ ਦੀ ਫ਼ੁੱਟਬਾਲ ਟੀਮ ਵਿਚ ਅੰਡਰ 14 ਦੀ ਥਾ ’ਤ 17 ਤੋਂ 20 ਸਾਲ ਤੱਕ ਦੇ ਛੇ ਖ਼ਿਡਾਰੀ ਖ਼ੇਡ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਫ਼ੁੱਟਬਾਲ ਐਸੋਸੀੲਸ਼ਨ ਅਧੀਨ ਸਿੱਖ਼ਿਆ ਬੋਰਡ ਰਾਂਹੀ ਉਮਰ ਦਰਾਜ ਖ਼ਿਡਾਰੀਆਂ ਦੀ ਉਮਰ ਘਟਾ ਕੇ ਉਨ੍ਹਾਂ ਨੂੰ ਖ਼ਿਡਾਇਆ ਜਾ ਰਿਹਾ ਹੈ। ਇਹ ਧਾਂਦਲੀ ਵੱਡੇ ਪੱਧਰ ’ਤੇ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਦਿਖ਼ ਤੋਂ ਹੀ ਆਨੰਦਪੁਰ ਸਾਹਿਬ ਦੀ ਟੀਮ ਦੇ ਖ਼ਿਡਾਰੀ ਉਮਾਰ ਦਰਾਜ ਲੱਗ ਰਹੇ ਹਨ। ਜਿਸ ਕਾਰਨ ਉਨ੍ਹਾਂ ਇਹ ਮੈਚ ਰੋਕਿਆ ਹੈ। ਮਾਮਲਾ ਉਸ ਸਮੇਂ ਹੋਰ ਵੀ ਭੜਕ ਗਿਆ ਜਦੋਂ ਆਨੰਦਪੁਰ ਸਾਹਿਬ ਦੀ ਟੀਮ ਨਾਲ ਆਏ ਵਿਅਕਤੀਆਂ ਨੇ ਪੱਗ ਨੂੰ ਲੈ ਕੇ ਕੁੱਝ ਬੋਲਿਆ ਤਾਂ ਆਨੰਦਪੁਰ ਸਾਹਿਬ ਦੇ ਟੀਮ ਕੋਚ ਅਤੇ ਮਾਹਿਲਪੁਰ ਦੇ ਇੱਕ ਵਿਅਕਤੀ ਵਿਚਕਾਰ ਧੱਕਾ ਮੁੱਕੀ ਹੋ ਗਈ। ਟੂਰਨਾਮੈਂਟ ਪ੍ਰਬੰਧਕਾਂ ਨੇ ਵਿਚਕਾਰ ਪੈ ਕੇ ਮਾਮਲਾ ਸ਼ਾਂਤ ਕੀਤਾ ਅਤੇ ਦੋਹਾਂ ਟੀਮਾਂ ਤੋਂ ਇਤਰਾਜ ਲੈ ਕੇ ਮੈਚ ਸ਼ੁਰੂ ਕਰਵਾ ਦਿੱਤਾ।