ਪੰਜਾਬ : ਨੈਸ਼ਨਲ ਪੱਧਰ ਦੇ ਹੋਏ ਕੁਸ਼ਤੀ ਮੁਕਾਬਲੇ 'ਚ ਗੁਰਸ਼ਰਨ ਕੌਰ ਨੇ ਹਾਸਿਲ ਕੀਤਾ ਸਿਲਵਰ ਮੈਡਲ, ਦੇਖੋ ਵੀਡਿਓ

ਪੰਜਾਬ :  ਨੈਸ਼ਨਲ ਪੱਧਰ ਦੇ ਹੋਏ ਕੁਸ਼ਤੀ ਮੁਕਾਬਲੇ 'ਚ ਗੁਰਸ਼ਰਨ ਕੌਰ ਨੇ ਹਾਸਿਲ ਕੀਤਾ ਸਿਲਵਰ ਮੈਡਲ, ਦੇਖੋ ਵੀਡਿਓ

ਕੋਟਕਪੂਰਾ : ਜਿੱਥੇ ਕੁਝ ਸਮਾਂ ਪਹਿਲਾਂ ਲੋਕ ਧੀਆਂ ਜੰਮਣ ਤੋਂ ਡਰਦੇ ਸਨ। ਉਥੇ ਹੀ ਹੁਣ ਉਹੀ ਧੀਆਂ ਹਰ ਵਰਗ ਵਿੱਚ ਮੁੰਡਿਆਂ ਤੋਂ ਅਗਾਂਹ ਵੱਧਕੇ ਆਪਣਾ ਆਪਣੇ ਮਾਂ ਪਿਓ ਦਾ ਅਤੇ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕਰ ਰਹੀਆਂ ਹਨ। ਜਿਸਦੀ ਮਿਸਾਲ ਦੇਖਣ ਨੂੰ ਮਿਲੀ ਹੈ ਪਿੰਡ ਚਹਿਲ ਦੀ ਇੱਕ ਧੀ ਤੋਂ ਜਿਸਨੂੰ ਉਸਦੇ ਮਾਮੇ ਨੇ ਆਪਣੇ ਵਿਆਹ ਤੋਂ ਪਹਿਲਾਂ 13 ਦਿਨ ਦੀ ਹੁੰਦਿਆਂ ਆਪਣੀ ਗੋਦ ਲੈ ਲਿਆ ਸੀ। ਜਿਸਨੇ ਅੱਜ ਆਪਣੇ ਮਾਮੇ ਸਮੇਤ ਪੂਰੇ ਨਾਨਕਾ ਪਿੰਡ ਦਾ ਨਾਮ ਪੂਰੀ ਦੁਨੀਆ ਚ ਰੋਸ਼ਨ ਕਰ ਦਿੱਤਾ ਹੈ। ਜੇਕਰ ਲੜਕੀਆਂ ਦੀ ਗੱਲ ਕਰੀਏ ਤਾਂ ਲਗਾਤਾਰ ਨਾਮ ਚਮਕਾ ਰਹੀਆਂ ਹਨ। ਭਾਵੇਂ ਉਹ ਪੜ੍ਹਾਈ ਦੇ ਖੇਤਰ ਚ ਹੋਣ ਜਾਂ ਖੇਡਾਂ ਦੇ ਖੇਤਰ ਚ ਪੂਰੀ ਦੁਨੀਆਂ ਵਿੱਚ ਆਪਣੇ ਮਾਂ ਪਿਓ ਦਾ ਨਾਮ ਚਮਕਾਇਆ ਹੈ। ਉੱਥੇ ਹੀ ਹੁਣ ਗੁਰਸ਼ਰਨ ਕੌਰ ਨੇ ਗੋਆ ਓਲੰਪੀਅਨ ਗੇਮਾਂ ਵਿੱਚ ਹੋਏ ਕੁਸ਼ਤੀ ਮੁਕਾਬਲੇ ਚ ਸਿਲਵਰ ਮੈਡਲ ਹਾਸਿਲ ਕਰਕੇ ਭਾਰਤ ਵਿੱਚ ਦੂਜਾ ਅਤੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਿਲ ਕਰ ਮਾਣ ਵਧਾਇਆ ਹੈ।

ਗਰੀਬ ਪਰਿਵਾਰ ਦੀ ਇਸ ਧੀ ਵੱਲੋਂ ਹੁਣ ਤੱਕ ਅਨੇਕਾਂ ਮੈਡਲ ਪ੍ਰਾਪਤ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ਵਿੱਚ ਦੋ ਬ੍ਰਾਉਨ ਦੋ ਸਿਲਵਰ ਨੇ ਅੱਜ ਇਸ ਲੜਕੀ ਦੀ ਪ੍ਰਾਪਤੀ ਤੇ ਪੂਰਾ ਨਾਨਕਾ ਪਿੰਡ ਚਹਿਲ ਜਨਮ ਭੂਮੀ ਪਿੰਡ ਮੋਰਾਂਵਾਲੀ ਚ ਖੁਸ਼ੀ ਦਾ ਮਹੌਲ ਬਣਿਆ ਹੋਇਆ ਹੈ। ਇਸ ਮੌਕੇ ਲੜਕੀ ਨੇ ਦੱਸਿਆ ਕਿ ਉਸ ਨੂੰ ਸ਼ੁਰੂ ਤੋਂ ਹੀ ਇਸ ਗੇਮ ਵੱਲ ਦਿਲਚਸਪੀ ਸੀ ਅਤੇ ਉਸਨੇ ਉਸ ਵਕਤ ਸ਼ੁਰੂਆਤ ਕੀਤੀ। ਸਕੂਲ ਦੀ ਵਰਦੀ ਚ ਹੀ, ਨਾਂ ਕੁਸ਼ਤੀ ਵਾਲੇ ਕਪੜੇ ਸੀ ਨਾਂ ਪੈਰਾਂ ਚ ਪਾਉਣ ਲਈ ਬੂਟ, ਨੰਗੇ ਪੈਰੀਂ ਪੂਰੀ ਮਿਹਨਤ ਅਤੇ ਲਗਨ ਨਾਲ ਸ਼ੁਰੂਆਤ ਕੀਤੀ। ਜਦੋਂ ਉਸ ਕੋਲ ਇਸ ਗੇਮ ਨੂੰ ਖੇਡਣਾ ਸ਼ੁਰੂ ਕਰ ਦਿੱਤਾ ਅਤੇ ਚਾਹੇ ਮੀਂਹ ਹੋਵੇ ਚਾਹੇ ਹਨੇਰੀ ਆਵੇ ਉਸ ਨੇ ਇੱਕ ਦਿਨ ਵੀ ਆਪਣੀ ਗੇਮ ਨੂੰ ਮਿਸ ਨਹੀਂ ਕੀਤਾ।

ਉਸਦਾ ਨੈਸ਼ਨਲ 2017 ਚ ਪਹਿਲਾ ਮੈਡਲ ਆਇਆ ਸੀ। ਇਸ ਮੌਕੇ ਲੜਕੀ ਨੇ ਦੱਸਿਆ ਕਿ ਕੀ ਉਹ ਐਮਪੀਐਡ ਦੀ ਸਟਡੀ ਕਰ ਰਹੀ ਹੈ ਅਤੇ ਉਸ ਦਾ ਗੋਲ ਇੱਕ ਚੰਗੀ ਨੌਕਰੀ ਹਾਸਲ ਕਰਨਾ ਹੈ। ਜਿਸ ਨਾਲ ਉਸ ਦੇ ਪਰਿਵਾਰ ਦੀ ਗਰੀਬੀ ਵੀ ਕੱਟੀ ਜਾਵੇਗੀ। ਉਸਨੇ ਕਿਹਾ ਕਿ ਉਸ ਦੇ ਪਰਿਵਾਰ ਵੱਲੋਂ ਉਸ ਨੂੰ ਜੋ ਡਾਇਟ ਦਿੱਤੀ ਜਾਂਦੀ ਸੀ, ਉਸ ਦਾ ਉਸ ਵੱਲੋਂ ਪੂਰਾ ਮੁੱਲ ਮੋੜਿਆ ਗਿਆ ਹੈ। ਉਹ ਅੱਜ ਕੱਲ ਦੇ ਜੋ ਬੱਚੇ ਗੇਮ ਖੇਡਦੇ ਹਨ, ਨੂੰ ਕਹਿਣਾ ਚਾਹੁੰਦੀ ਹੈ ਕਿ ਉਹ ਆਪਣੇ ਸਮੇਂ ਦੀ ਸਹੀ ਵਰਤੋਂ ਕਰਨ ਅਤੇ ਗੇਮ ਖੇਡਣ ਦੇ ਨਾਲ ਨਾਲ ਆਪਣੀ ਪੜ੍ਹਾਈ ਨੂੰ ਬੰਦ ਨਾ ਕਰਨ। ਕਿਉਂਕਿ ਪੜ ਲਿਖ ਕੇ ਹੀ ਉਹ ਆਪਣੀ ਜ਼ਿੰਦਗੀ ਵਿੱਚ ਅਗਾਹ ਵੱਧ ਸਕਦੇ ਹਨ। ਗੁਰਸ਼ਰਨ ਨੇ ਕਿਹਾ ਕਿ ਉਸ ਨੇ ਆਪਣੀ ਪੜ੍ਹਾਈ ਨੂੰ ਬੰਦ ਨਾ ਕਰਨ ਬਾਰੇ ਮਨ ਵਿੱਚ ਧਾਰ ਕੇ ਰੱਖਿਆ ਸੀ।

ਉਹ ਮਾਨ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਸ ਨੂੰ ਉਸ ਦੀ ਯੋਗਤਾ ਅਨੁਸਾਰ ਬਣਦੀ ਨੌਕਰੀ ਦਿੱਤੀ ਜਾਵੇ। ਗੁਰਸ਼ਰਨ ਕੌਰ ਦੇ ਮਾਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੇ ਲੜਕੀ ਨੂੰ ਜਦ 13 ਦਿਨਾਂ ਦੀ ਸੀ ਆਪਨੀ ਭੈਣ ਤੋਂ ਗੋਦ ਲਿਆ ਸੀ। ਤੇ ਉਹਨਾਂ ਨੇ ਇਸ ਨੂੰ ਆਪਣੀ ਧੀ ਸਮਝ ਕੇ ਇਸ ਦੀ ਦੇਖਭਾਲ ਕੀਤੀ। ਇਸ ਦਾ ਪਾਲਣ ਪੋਸ਼ਣ ਕੀਤਾ। ਉਹਨਾਂ ਦੱਸਿਆ ਕਿ ਲੜਕੀ ਵੱਲੋਂ ਅੱਜ ਤੱਕ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਗਿਆ। ਉਹ ਲੜਕੀ ਨੂੰ ਜਿੰਨੀ ਉਹਨਾਂ ਦੀ ਹੈਸੀਅਤ ਹੈ ਉਸ ਦੇ ਮੁਤਾਬਕ ਉਹ ਖਾਣ ਵਾਸਤੇ ਡਾਇਟ ਦਿੰਦੇ ਰਹੇ ਹਨ। ਅੱਜ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੀ ਲੜਕੀ ਨੇ ਉਹਨਾਂ ਦਾ ਮਾਣ ਪੂਰੇ ਪੰਜਾਬ ਵਿੱਚ ਵਧਾਇਆ ਹੈ। ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਲੜਕੀ ਨੂੰ ਉਸ ਦੀ ਯੋਗਤਾ ਅਨੁਸਾਰ ਬਣਦੀ ਨੌਕਰੀ ਦਿੱਤੀ ਜਾਵੇ। ਇਸ ਮੌਕੇ ਗੁਰਸ਼ਰਨ ਕੌਰ ਦੇ ਮਾਤਾ ਜੀ ਨੇ ਦੱਸਿਆ ਕਿ ਉਹਨਾਂ ਦੇ ਘਰ ਦੋ ਬੱਚੇ ਹੋਏ ਸਨ। ਇੱਕ ਲੜਕਾ ਤੇ ਲੜਕੀ। ਲੜਕੀ ਨੂੰ ਉਹਨਾਂ ਵੱਲੋਂ ਆਪਦੇ ਭਰਾ ਨੂੰ ਗੋਦ ਦੇ ਦਿੱਤਾ ਗਿਆ ਸੀ। ਉਨਾਂ ਦੇ ਭਰਾਵਾਂ ਵੱਲੋਂ ਇਸ ਲੜਕੀ ਦਾ ਪੂਰਾ ਧਿਆਨ ਰੱਖਿਆ ਗਿਆ ਤੇ ਪਾਲਣ ਪੋਸ਼ਣ ਵਿੱਚ ਕੋਈ ਕਮੀ ਨਹੀਂ ਰੱਖੀ ਗਈ। ਤੇ ਅੱਜ ਉਹਨਾਂ ਨੂੰ ਮਾਣ ਹੈ ਕਿ ਉਨਾਂ ਦੀ ਲੜਕੀ ਨੇ ਉਹਨਾਂ ਦਾ ਨਾਮ ਰੌਸ਼ਨ ਕੀਤਾ ਅਤੇ ਪੂਰੇ ਪੰਜਾਬ ਵਿੱਚ ਉਹਨਾਂ ਦਾ ਨਾਮ ਚਮਕਾਇਆ ਹੈ।