ਪੰਜਾਬ : ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਜੀਲੈਂਸ ਦਫਤਰ 'ਚ ਹੋਏ ਪੇਸ਼, ਦੇੇਖੋ ਵੀਡਿਓ

ਬਠਿੰਡਾ : ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੂਸਰੀ ਵਾਰ ਵਿਜੀਲੈਂਸ ਦਫਤਰ 'ਚ ਪੇਸ਼ ਹੋਏ। ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਵੀ ਸ਼ਾਮਿਲ ਸਨ। ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਅੱਜ ਦੂਸਰੀ ਵਾਰ ਪੇਸ਼ ਹੋਣ ਮੌਕੇ ਲੰਬਾ ਸਮਾਂ ਪੁੱਛਗਿਛ ਕੀਤੀ ਗਈ। ਡੀਐਸਪੀ ਵਿਜੀਲੈਂਸ ਕੁਲਵੰਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਤੋਂ ਪਹਿਲਾਂ ਵੀ 15 ਸਵਾਲ ਪੁੱਛੇ ਗਏ ਸੀ। ਤੇ ਅੱਜ ਸੱਤ ਸਵਾਲ ਹੋਰ ਪੁੱਛੇ ਗਏ ਹਨ। ਪਲਾਟ ਘੁਟਾਲੇ ਮਾਮਲੇ ਵਿੱਚ ਅਤੇ ਇੱਕ ਉਹਨਾਂ ਨੇ ਗੁੜਗਾਂ ਵਿੱਚ ਆਪਣਾ ਫਲੈਟ ਵੇਚਿਆ ਸੀ। ਉਸ ਬਾਰੇ ਵੀ ਪੁੱਛ ਪੜਤਾਲ ਕੀਤੀ ਗਈ।
ਮਨਪ੍ਰੀਤ ਸਿੰਘ ਬਾਦਲ ਪੂਰੀ ਤਰ੍ਹਾਂ ਸਾਨੂੰ ਮੈਡੀਕਲ ਫਿੱਟ ਨਜ਼ਰ ਆਏ ਆਉਣ ਵਾਲੇ ਦਿਨਾਂ ਵਿੱਚ ਫਿਰ ਮਨਪ੍ਰੀਤ ਸਿੰਘ ਬਾਦਲ ਨੂੰ ਪੁੱਛ ਪੜਤਾਲ ਲਈ ਵਿਜੀਲੈਂਸ ਦਫਤਰ ਵਿੱਚ ਬੁਲਾਇਆ ਜਾਵੇਗਾ। 22 ਨਵੰਬਰ ਨੂੰ ਪੀਸੀਐਸ ਅਧਿਕਾਰੀ ਬਿਕਰਮਜੀਤ ਸਿੰਘ ਸ਼ੇਰ ਗਿੱਲ ਨੂੰ ਵੀ ਪੁੱਛ ਪੜਤਾਲ ਲਈ ਵਿਜੀਲੈਂਸ ਦਫਤਰ ਵਿੱਚ ਬੁਲਾਇਆ ਗਿਆ ਹੈ। ਇਹਨਾਂ ਉੱਤੇ ਵੀ ਐਫਆਈਆਰ ਦਰਜ ਕੀਤੀ ਹੋਈ ਹੈ ਅਤੇ ਜਮਾਤ ਮਿਲੀ ਹੋਈ ਹੈ। ਪਲਾਟ ਘੁਟਾਲੇ ਮਾਮਲੇ ਵਿੱਚ ਹਲੇ ਤੱਕ 8 ਲੋਕਾਂ ਨੂੰ ਨਾਮਜਦ ਕੀਤਾ ਗਿਆ ਹੈ। ਜਿਨਾਂ ਵਿੱਚ ਛੇ ਤੇ ਬਾਈ ਨੇਮ ਐਫਆਈਆਰ ਦਰਜ ਕੀਤੀ ਗਈ ਹੈ ਅਤੇ 2 ਲੋਕਾਂ ਨੂੰ ਹੋਰ ਇਸ ਕੇਸ ਵਿੱਚ ਨਾਮਜਦ ਕੀਤਾ ਗਿਆ ਹੈ।
ਮਾਡਲ ਟਾਊਨ ਵਿੱਚ ਸਥਿਤ ਦੋ ਪਲਾਟਾਂ ਨੂੰ ਕਮਰਸ਼ੀਅਲ ਤੋਂ ਰੈਜੀਡੈਂਸਲ ਕਰਵਾ ਕੇ ਖਰੀਦਣ ਦੇ ਦੋਸ਼ਾਂ ਤਹਿਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਘਲਾ ਦੀ ਸ਼ਿਕਾਇਤ ਉਤੇ ਦਰਜ ਮਾਮਲੇ ਵਿੱਚ ਅੱਜ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੂਸਰੀ ਵਾਰ ਵਿਜੀਲੈਂਸ ਦਫਤਰ ਬਠਿੰਡਾ ਵਿਖੇ ਪੇਸ਼ ਹੋਏ। ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਵੀ ਸ਼ਾਮਿਲ ਸਨ। ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਅੱਜ ਦੂਸਰੀ ਵਾਰ ਪੇਸ਼ ਹੋਣ ਮੌਕੇ ਲੰਬਾ ਸਮਾਂ ਪੁੱਛਗਿਛ ਕੀਤੀ ਗਈ। ਵਿਜੀਲੈਂਸ ਵਿਭਾਗ ਦੇ ਐਸਐਸਪੀ ਹਰਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਵੱਲੋਂ ਸਵਾਲਾਂ ਦੀ ਲੰਬੀ ਚੌੜੀ ਲਿਸਟ ਬਣਾਈ ਗਈ ਸੀ। ਜਿਸ ਤਹਿਤ ਉਹਨਾਂ ਤੋਂ ਪੁੱਛਗਿਚ ਕੀਤੀ ਗਈ ।
ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਤੌਰ ਖਜ਼ਾਨਾ ਮੰਤਰੀ ਲੰਬਾ ਸਮਾਂ ਪੰਜਾਬ ਦੀ ਸਿਆਸਤ ਵਿੱਚ ਵਿਚਰਦੇ ਰਹੇ ਹਨ ਪ੍ਰੰਤੂ ਇਸ ਮੌਕੇ ਉਹ ਕਿਸੇ ਵੀ ਤਰ੍ਹਾਂ ਨਾਲ ਸੁਰੱਖਿਆ ਘੇਰਾ ਨਹੀਂ ਰੱਖਦੇ ਸਨ ਪਰ ਅੱਜ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੇਂਦਰੀ ਬਲਾਂ ਦੇ ਸੁਰੱਖਿਆ ਘੇਰੇ ਵਿੱਚ ਨਜ਼ਰ ਆਏ ਅਤੇ ਉਨਾਂ ਨਾਲ ਸੀਆਰਪੀਐਫ ਦੇ ਕਈ ਜਵਾਨ ਸੁਰੱਖਿਆ ਵਿੱਚ ਤਾਇਨਾਤ ਸਨ। ਮਨਪ੍ਰੀਤ ਸਿੰਘ ਬਾਦਲ ਦੀ ਬਠਿੰਡਾ ਵਿਜੀਲੈਂਸ ਦਫਤਰ ਦੇ ਵਿੱਚੋਂ ਜਾਂਚ ਪੜਤਾਲ ਤੋਂ ਬਾਅਦ ਵਾਪਸ ਦਫਤਰ ਤੋਂ ਬਾਹਰ ਆਏ। ਮਨਪ੍ਰੀਤ ਸਿੰਘ ਬਾਦਲ ਅਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ, ਆਖਿਆ ਕਿ ਮੈਨੂੰ ਸੋ ਵਾਰ ਵਿਜੀਲੈਂਸ ਜਾਂਚ ਲਈ ਬੁਲਾਵੇਗੀ ਮੈਂ ਆਊਂਗਾ।
