ਬਠਿੰਡਾ : ਦੁਸਹਿਰੇ ਦਾ ਤਿਉਹਾਰ ਪੂਰੇ ਭਾਰਤ ‘ਚ ਬੜੇ ਉਤਸ਼ਾਹ ਅਤੇ ਧਾਰਮਿਕ ਰੀਤੀ-ਰਿਵਾਜਾਂ ਨਾਲ ਮਨਾਇਆ ਜਾਂਦਾ ਹੈ। ਦਸਮੀ ਦਾ ਇਹ ਤਿਉਹਾਰ ਦੁਸਹਿਰੇ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਜਿਸ ਦੇ ਚਲਦੇ ਬਠਿੰਡਾ ਦੇ ਪਰਸ ਰਾਮ ਨਗਰ ਵਿਖੇ ਬੜੀ ਹੀ ਧੂਮ ਧਾਮ ਦੇ ਨਾਲ ਅਨੋਖੇ ਢੰਗ ਦੇ ਨਾਲ ਦੁਸ਼ਹਿਰਾ ਬਣਾਇਆ ਗਿਆ। ਇਸ ਦੌਰਾਨ ਪ੍ਰਧਾਨ ਵਿਜੇ ਕੁਮਾਰ ਐਮਸੀ ਨੇ ਦੱਸਿਆ ਕਿ ਪੰਜਾਬ ਦਾ ਨੰਬਰ ਵਨ ਸੀ ਸਾਡਾ ਦੁਸ਼ਹਿਰਾ। ਅਗਲੇ ਸਾਲ 2024 ਵਿੱਚ 14 ਦਸਹਿਰੇ ਵਾਲੇ ਦਿਨ ਪੁਤਲੇ ਮਨਾਏ ਜਾਣਗੇ। ਦਸਹਿਰਾ ਗਰਾਊਂਡ ਖਰਚਾ-ਖਚ ਭਰਿਆ ਹੋਇਆ ਸੀ।
ਇਸ ਦੌਰਾਨ ਲੋਕਾਂ ਦੀ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਭੀੜ ਸੀ। ਇਸ ਦੁਸ਼ਹਿਰੇ ਚ 60 ਫੁੱਟ ਦੇ ਚਾਰ ਪੁਤਲੇ ਬਣਾਏ ਹੋਏ ਸਨ। ਦੁਸ਼ਹਿਰੇ ‘ਚ ਰੰਗ ਬਰੰਗੀ ਲੇਜ਼ਰ ਲਾਈਟਾਂ ਅਤੇ ਅਤਿਸ਼ਬਾਜੀਆਂ ਨਾਲ ਅਨੋਖੇ ਢੰਗ ਦਾ ਨਜ਼ਾਰਾ ਪੇਸ਼ ਕੀਤਾ ਗਿਆ। ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਸੈਨਾ ਅਤੇ ਰਾਵਣ ਦੀ ਸੈਨਾ ਵਿਚਕਾਰ ਯੁੱਧ ਦਿਖਾਇਆ ਗਿਆ। ਇਸ ਤੇ ਬਾਅਦ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਦੇ ਭੇਂਟ ਕੀਤਾ ਗਿਆ। ਅੱਧਾ ਘੰਟੇ ਤੱਕ ਪੁਤਲਿਆਂ ਦੇ ਵਿੱਚ ਪਟਾਕੇ ਚਲਦੇ ਰਹੇ। ਰਾਵਣ ਦਹਿਨ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਇਲਾਕੇ ਦੇ ਲੋਕ ਪੁੱਜੇ ਸਨ।