ਪੰਜਾਬ : ਝੋਨੇ ਦੀ ਪਰਾਲੀ ਦੇ ਹੱਲ ਦੇ ਨਾਲ ਕੈਂਸਰ ਦੇ ਖਾਤਮੇ 'ਤੇ ਵੀ ਕਾਰਗਰ ਹੈ ਮਸ਼ਰੂਮ, ਦੇਖੋ ਵੀਡਿਓ

ਪੰਜਾਬ : ਝੋਨੇ ਦੀ ਪਰਾਲੀ ਦੇ ਹੱਲ ਦੇ ਨਾਲ ਕੈਂਸਰ ਦੇ ਖਾਤਮੇ 'ਤੇ ਵੀ ਕਾਰਗਰ ਹੈ ਮਸ਼ਰੂਮ, ਦੇਖੋ ਵੀਡਿਓ

ਲੁਧਿਆਣਾ :  ਝੋਨੇ ਦੀ ਪਰਾਲੀ ਅਕਸਰ ਪੰਜਾਬ ਵਿੱਚ ਪ੍ਰਦੂਸ਼ਣ ਕਾਰਣ ਚਰਚਾ ਦਾ ਵਿਸ਼ਾ ਬਣਦੀ ਹੈ। ਪਰ ਹੁਣ ਇਸ ਸਮੱਸਿਆ ਦਾ ਸਾਰਥਕ ਹੱਲ ਮਸ਼ਰੂਮ ਦੀ ਖੇਤੀ ਹੋ ਸਕਦੀ ਹੈ। ਮਸ਼ਰੂਮ ਦੀ ਜਿੱਥੇ ਪੰਜਾਬ ਵਿੱਚ ਖ਼ਪਤ ਬਹੁਤ ਜ਼ਿਆਦਾ ਹੈ ਉੱਥੇ ਹੀ ਇਸ ਦੀ ਪੈਦਾਵਾਰ ਵਿੱਚ ਪਰਾਲੀ ਨੂੰ ਖਾਦ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦਾ ਦਾਅਵਾ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਪ੍ਰੋਫਸਰ ਸ਼ਿਵਾਨੀ ਸ਼ਰਮਾ ਨੇ ਕੀਤਾ। ਪੰਜਾਬ ਵਿੱਚ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਪਰਾਲੀ ਇੱਕ ਵਾਰ ਮੁੜ ਤੋਂ ਕਿਸਾਨਾਂ ਦੇ ਲਈ ਸਿਰਦਰਦੀ ਬਣੀ ਹੋਈ ਹੈ। ਪਰ ਹੁਣ ਕਿਸਾਨ ਮਸ਼ਰੂਮ ਦੀ ਖੇਤੀ ਕਰਕੇ ਨਾ ਸਿਰਫ ਝੋਨੇ ਪਰਾਲੀ ਦਾ ਹੱਲ ਕਰ ਸਕਦੇ ਨਾਲ ਹੀ ਪਰਾਲੀ ਦੀ ਵਰਤੋਂ ਕਰਕੇ ਇਸ ਤੋਂ ਵਧੇਰੇ ਮੁਨਾਫ਼ਾ ਵੀ ਹੋ ਸਕਦਾ ਹੈ। ਇੱਕ ਛੋਟੇ ਜਿਹੇ ਕਮਰੇ ਤੋਂ ਮਸ਼ਰੂਮ ਦੀ ਖੇਤੀ ਹੋ ਸਕਦੀ ਹੈ। ਪੀਏਯੂ ਲੁਧਿਆਣਾ ਵਿੱਚ 50 ਰੁਪਏ ਵਿੱਚ ਤੁਹਾਨੂੰ ਮਸ਼ਰੂਮ ਉਗਾਉਣ ਦੇ ਬੈਗ ਮਿਲਦੇ ਹਨ। ਸਿਰਫ਼ ਢਾਈ ਮਹੀਨੇ ਵਿੱਚ ਮਸ਼ਰੂਮ ਦੀ ਪੈਦਾਵਾਰ ਸ਼ੁਰੂ ਹੋ ਜਾਂਦੀ ਹੈ।

ਜਿਸ ਨਾਲ ਪ੍ਰਤੀ ਕਿੱਲੋ ਕਿਸਾਨ 50 ਰੁਪਏ ਤੱਕ ਮੁਨਾਫਾ ਅਸਾਨੀ ਦੇ ਨਾਲ ਕਮਾ ਸਕਦੇ ਹਨ। 30 ਤੋਂ 40 ਹਜ਼ਾਰ ਰੁਪਏ ਦੇ ਖਰਚੇ ਦੇ ਨਾਲ ਸਵੈ-ਰੁਜਗਾਰ ਦੀ ਸ਼ੁਰੂਆਤ ਕਰਕੇ ਇਸ ਤੋਂ ਕਿਸਾਨ ਕਾਫੀ ਫ਼ਾਇਦਾ ਹਾਸਿਲ ਕਰ ਸਕਦੇ ਹਨ। ਚੋਖਾ ਮੁਨਾਫਾ ਅਤੇ ਝੋਨੇ ਦੀ ਪਰਾਲੀ ਦਾ ਹੱਲ ਹੋ ਸਕਦਾ ਹੈ। ਪੰਜਾਬ ਵਿੱਚ 5 ਕਿਸਮਾਂ ਦੇ ਮਸ਼ਰੂਮ ਹੁੰਦੇ ਨੇ। ਜਿਨ੍ਹਾਂ ਵਿੱਚ ਬਟਨ ਮਸ਼ਰੂਮ, ਮਿਲਕੀ ਮਸ਼ਰੂਮ, ਉਇਸਟਰ ਮਸ਼ਰੂਮ, ਪੇਡੀ ਸਟਰਾਅ ਮਸ਼ਰੂਮ ਅਤੇ ਸ਼ੀਟਾਕੇ ਮਸ਼ਰੂਮ ਦੀ ਕਿਸਮ ਸ਼ਾਮਿਲ ਹੈ। ਇਨ੍ਹਾਂ ਵਿੱਚੋਂ 2 ਕਿਸਮਾਂ ਦੀ ਪੈਦਾਵਾਰ ਗਰਮੀਆਂ ਵਿੱਚ ਜਦੋਂ ਕਿ 3 ਕਿਸਮਾਂ ਕਿਸਾਨ ਸਰਦੀਆਂ ਵਿੱਚ ਲਾ ਸਕਦੇ ਨੇ। ਇਹ ਸੀਜ਼ਨ ਮਸ਼ਰੂਮ ਦੀ ਖੇਤੀ ਲਈ ਅਨੁਕੂਲ ਹੈ। 23 ਡਿਗਰੀ ਤਾਪਮਾਨ ਉੱਤੇ ਮਸ਼ਰੂਮ ਦੀ ਭਰਪੂਰ ਪੈਦਾਵਾਰ ਹੁੰਦੀ ਹੈ। ਮਸ਼ਰੂਮ ਨੂੰ ਸਿੱਧੇ ਤੌਰ ਉੱਤੇ ਖਾਣ ਦੇ ਨਾਲ-ਨਾਲ ਇਸ ਦੇ ਕਈ ਪ੍ਰੋਡਕਟ ਵੀ ਤਿਆਰ ਕੀਤੇ ਜਾ ਸਕਦੇ ਹਨ।

ਜਿਸ ਨਾਲ ਇਨ੍ਹਾਂ ਦੀ ਸ਼ੈਲਫ਼ ਲਾਈਫ ਵਿੱਚ ਵਾਧਾ ਹੋ ਜਾਂਦਾ ਹੈ, ਇਸ ਨੂੰ ਸਟੋਰ ਕੀਤਾ ਜਾ ਸਕਦਾ ਹੈ। ਮਸ਼ਰੂਮ ਦੀ ਵਿਸ਼ੇਸ਼ ਕਿਸਮ ਪੈਡੀ ਮਸ਼ਰੂਮ ਸਟਰਾਅ ਗਰਮੀਆਂ ਵਿੱਚ ਹੁੰਦੀ ਹੈ, ਪਰ ਇਸ ਦੇ ਨਾਲ ਕਿਸਾਨਾਂ ਦੀ ਪਰਾਲੀ ਵੀ ਵੱਡੇ ਪੱਧਰ ਉੱਤੇ ਵਰਤੀ ਜਾ ਸਕਦੀ ਹੈ। ਪੀਏਯੂ ਮਸ਼ਰੂਮ ਵਿਭਾਗ ਦੀ ਮੁਖੀ ਡਾਕਟਰ ਸ਼ਿਵਾਨੀ ਸ਼ਰਮਾ ਨੇ ਦੱਸਿਆ ਕਿ 'ਪੀ ਏ ਯੂ ਵਿੱਚ ਕਿਸਾਨਾਂ ਨੂੰ ਮਸ਼ਰੂਮ ਦੀ ਫ਼ਸਲ ਉਗਾਉਣ ਦੇ ਲਈ ਕੰਮਪੋਸਟ ਖਾਦ ਤਿਆਰ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਕਮਪੋਸਟ ਵਿੱਚ ਝੋਨੇ ਦੀ ਪਰਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬ ਵਿੱਚ 19 ਹਜ਼ਾਰ 700 ਟਨ ਮਸ਼ਰੂਮ ਦੀ ਖੇਤੀ ਹੁੰਦੀ ਹੈ। 200 ਤੋਂ ਵਧੇਰੇ ਵੱਡੇ-ਛੋਟੇ ਕੇਂਦਰ ਪੰਜਾਬ ਵਿੱਚ ਸਥਿਤ ਹਨ। 5 ਕਿਸਮਾਂ ਮਸ਼ਰੂਮ ਦੀਆਂ ਪੰਜਾਬ ਵਿੱਚ ਹੁੰਦੀਆਂ ਨੇ ਅਤੇ ਸਭ ਤੋਂ ਮਹਿੰਗੀ ਟਿੰਗਰੀ ਵਿਕਦੀ ਹੈ।