ਵਾਤਾਵਰਨ ਦਿਵਸ ਮੌਕੇ ਵਾਤਾਵਰਨ ਪ੍ਰੇਮੀਆਂ ਨੇ ਜੈਵਿਕ ਵਿਭਿੰਨਤਾ ਪਾਰਕ ਵਿਖੇ ਵੱਖ ਕਿਸਮ ਦੇ ਪੌਦੇ ਲਗਾਏ

ਵਾਤਾਵਰਨ ਦਿਵਸ ਮੌਕੇ ਵਾਤਾਵਰਨ ਪ੍ਰੇਮੀਆਂ ਨੇ ਜੈਵਿਕ ਵਿਭਿੰਨਤਾ ਪਾਰਕ ਵਿਖੇ ਵੱਖ ਕਿਸਮ ਦੇ ਪੌਦੇ ਲਗਾਏ
ਕੁਦਰਤੀ ਸੋਮਿਆਂ ਨੂੰ ਬਚਾਉਣਾ ਅਜੋਕੇ ਸਮੇਂ ਦੀ ਮੁੱਖ ਲੋੜ--ਢੋਡ, ਭਾਟੀਆ।
ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਕਪੂਰਥਲਾ (ਰਜਿ) ਦੇ ਉਪਰਾਲਿਆਂ ਅਤੇ ਜੰਗਲਾਤ ਵਿਭਾਗ ਰੇਂਜ ਕਪੂਰਥਲਾ ਦੇ ਸਹਿਯੋਗ ਨਾਲ ਕਪੂਰਥਲਾ ਦੇ ਬੀੜ ਸ਼ਿਕਾਰਗਾਹ, ਨਜ਼ਦੀਕ ਸ੍ਰੀ ਗੁਰੂ ਨਾਨਕ ਦੇਵ ਜੈਵਿਕ ਵਿਭਿੰਨਤਾ ਪਾਰਕ,ਕਾਜਲੀ ਰੋਡ  ਵਿਖੇ ਵੱਖ ਵੱਖ ਕਿਸਮ ਦੇ ਪੌਦੇ ਲਗਾਏ।। ਇਸ ਮੌਕੇ ਗੁਰਮੁਖ ਢੌਡ ਪ੍ਰਧਾਨ ਡਾ ਅੰਬੇਡਕਰ ਮਿਸ਼ਨ ਸੁਸਾਇਟੀ ਨੇ ਕਿਹਾ ਬੇਸ਼ੱਕ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਕੁਦਰਤ  ਤੋਂ ਬਿਨਾਂ ਮਨੁੱਖੀ ਜੀਵਨ ਅਧੂਰਾ ਹੈ , ਰੁੱਖਾਂ ਤੋਂ ਵਗੈਰ ਵਾਤਾਵਰਣ ਕਦੇ ਵੀ ਸੁੱਧ ਨਹੀਂ ਹੋ ਸਕਦਾ ਇਸ ਲਈ ਸਾਡੇ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜ਼ੋ ਧਰਤੀ ਦਾ ਸਮਤੋਲ ਬਰਾਬਰ ਬਣਿਆ ਰਹੇ। ਸਮਾਗਮ ਦੀ ਸ਼ੁਰੂਆਤ ਮੌਕੇ ਬਿੱਟੂ ਕਾਜਲੀ,ਡਾ ਅਵਤਾਰ ਭੰਡਾਲ, ਕਰਨ ਮਹਾਜਨ, ਡਾ. ਗੁਰਭਜਨ ਔਲਖ, ਬਲਵੰਤ ਸਿੰਘ ਬੱਲ ਨੇ ਆਪੋ ਆਪਣੀਆਂ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ।
ਉਪਰੰਤ ਬਲਵੰਤ ਸਿੰਘ ਬੱਲ ਪ੍ਰਧਾਨ ਰਣਜੀਤ ਐਵੀਨਿਉ ਨੇ ਆਪਣੇ ਵਿਆਹ ਦੀ ਪੰਜਾਹਵੀ ਵਰ੍ਹੇ ਗੰਢ ਮਨਾਉਂਦਿਆਂ ਇੱਕ ਚੰਦਨ ਦਾ ਪੌਦਾ  ਵੀ ਲਗਾਇਆ। ਸਮਾਗਮ ਦੌਰਾਨ ਹਾਜ਼ਰ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਚੀਫ ਆਰਗੇਨਾਈਜਰ  ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਕਿਹਾ ਕਿ ਸਾਰੇ ਹੀ ਪਵਿੱਤਰ ਗ੍ਰੰਥਾਂ ਵਿੱਚ ਕੁਦਰਤੀ ਸੋਮਿਆਂ ਨੂੰ ਸਤਿਕਾਰ ਦੇਣ ਦੀ ਗੱਲ ਕੀਤੀ ਗਈ ਹੈ, ਪ੍ਰੰਤੂ ਅਜੋਕਾ ਮਨੁੱਖ ਪਦਾਰਥਾਂ ਦੀ ਦੌੜ ਵਿਚ ਸ਼ਾਮਿਲ ਹੁੰਦਿਆਂ ਇਹਨਾਂ ਬੇਸ਼ਕੀਮਤੀ ਤੱਤਾਂ  ਨੂੰ ਬਚਾਉਣ ਪ੍ਰਤੀ ਜਾਗਰੂਕ ਨਹੀਂ ਹੋ ਰਿਹਾ।  ਇਸ ਮੌਕੇ  ਚੰਦਨ ਦਾ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ।ਜੰਗਲਾਤ ਵਿਭਾਗ ਚ ਵੱਧੀਆ ਕਾਰਗੁਜ਼ਾਰੀ ਕਰਨ ਵਾਲੇ ਕਰਮਚਾਰੀ ਬੇਲਦਾਰ ਗੁਲਜ਼ਾਰੀ ਲਾਲ ਬਿੱਲਾ ਨੂੰ ਸੁਸਾਇਟੀ ਵੱਲੋਂ ਸਨਮਾਨ ਚਿੰਨ੍ਹ ਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ।
ਜੰਗਲਾਤ ਵਿਭਾਗ ਦੇ ਨੁਮਾਇੰਦੇ ਨੇ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਹਰਿਆਵਲ ਮਿਸ਼ਨ  ਤਹਿਤ  ਮੁਫ਼ਤ ਪੌਦੇ ਪ੍ਰਾਪਤ ਕੀਤੇ ਜਾ ਸਕਦੇ ਹਨ।। ਇਸ ਮੌਕੇ ਏ ਐਸ ਆਈ ਗੁਰਬਚਨ ਸਿੰਘ ਬੰਗੜ, ਹਰਮਿੰਦਰ ਸਿੰਘ ਅਰੋੜਾ, ਅਸ਼ੀਸ਼ ਅਰੋੜਾ, ਨਰਿੰਦਰ ਸਿੰਘ ਢੌਡ,ਡਾ ਤੇਜਿੰਦਰ ਸਿੰਘ ਹਨੀ, ਰਿਦਮ ਫ਼ਰੀਦ ਸਿੰਘ, ਸੁਨੀਤਾ ਭਾਰਤੀ, ਖੁਸ਼ੀ, ਰਮਣੀਕ ਕੌਰ,ਵਣ ਵਿਭਾਗ ਦੇ ਗਾਰਡ ਜੌਲੀ ਮਸੀਹ ਸੰਜੀਵ ਕੁਮਾਰ ਵਿਸ਼ੁ ਸ਼ਰਮਾ ਅਮਨਦੀਪ ਗੋਲਡੀ  ਅਤੇ ਹੋਰ ਵਾਤਾਵਰਣ ਪ੍ਰੇਮੀ ਹਾਜਰ ਸਨ.