ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਕਮਾਂਡੋ ਟਰੇਨਿੰਗ ਸੈਂਟਰ ਕਾਂਜਲੀ ਰੋਡ ਵਿਖੇ ਕਮਾਂਡਰ ਜਤਿੰਦਰ ਸਿੰਘ ਬੈਨੀਪਾਲ ਦੀ ਦੇਖ ਰੇਖ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਯੋਗ ਗੁਰੂ ਰਘੂਨਾਥ ਸਵਾਮੀ ਪਹੁੰਚੇ ਕਮਾਂਡੋ ਟਰੇਨਿੰਗ ਸੈਂਟਰ ਪਹੁੰਚੇ ਯੋਗ ਗੁਰੂ ਰਘੂਨਾਥ ਸਵਾਮੀ ਨੇ 7ਵੀ ਬਿ ਆਰ ਬਟਾਲੀਅਨ ਦੇ ਜਵਾਨਾਂ ਨੂੰ ਸਵਾ ਘੰਟੇ ਯੋਗ ਕਰਵਾਇਆ ਤੇ ਇਨਸਾਨ ਦੀ ਜਿੰਦਗੀ ਵਿੱਚ ਯੋਗ ਦੀ ਕਿ ਮਹੱਤਤਾ ਹੈ ਇਸ ਬਾਰੇ ਜਾਣੂ ਕਰਵਾਇਆ ਕਮਾਂਡੋ ਬਟਾਲੀਅਨ ਦੇ ਜਵਾਨਾਂ ਨੇ ਯੋਗਾ ਕਰਨ ਵਿੱਚ ਬਹੁਤ ਰੁਚੀ ਦਿਖਾਈ ਸਵਾਮੀ ਰਘੂਨਾਥ ਜੀ ਦੇ ਨਾਲ ਪੂਰਾ ਸਂਵਾ ਘੰਟੇ ਯੋਗਾ ਦੇ ਵੱਖ ਵੱਖ ਆਸਾਨ ਕਿਤੇ ਅਤੇ ਇਸ ਮੌਕੇ ਯੋਗ ਗੁਰੂ ਰਘੂਨਾਥ ਸਵਾਮੀ ਨੇ ਕਮਾਂਡੋ ਸੈਂਟਰ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਹੋਈਆਂ ਕਿਹਾ ਕਿ ਅੱਜ ਕਲ੍ਹ ਦੀ ਦੌੜ ਭੱਜ ਦੀ ਜਿੰਦਗੀ ਵਿੱਚ ਤੰਦਰੁਸਤ ਜੀਵਨ ਜਿੰਨ ਲਈ ਸਾਨੂੰ ਸਾਰਿਆਂ ਨੂੰ ਰੋਜ 5 ਮਿੰਟ ਯੋਗਾ ਜਰੂਰ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਰੋਜ ਸਵੇਰੇ ਯੋਗਾ ਕਰਨ ਨਾਲ ਬਿਮਾਰੀਆਂ ਸਾਡੇ ਸ਼ਰੀਰ ਤੋਂ ਦੁਰ ਰਹਿਣਗੀਆਂ ਅਤੇ ਨਾਲ ਹੀ ਉਨ੍ਹਾਂ ਦਸਿਆ ਕਿ ਅੱਜ ਕਲ੍ਹ ਸਾਡੇ ਦੇਸ਼ ਵਿਚ ਡਿਪਰੈਸ਼ਨ ਦੀ ਬਿਮਾਰੀ ਬੜੀ ਤੇਜ਼ੀ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣਾਂ ਸ਼ਿਕਾਰ ਬਣਾ ਰਹੀ ਹੈ ਜੋ ਕਿ ਸਾਡੀ ਨੌਜਵਾਨ ਪੀੜ੍ਹੀ ਲਈ ਇਹ ਬਿਮਾਰੀ ਘਾਤਕ ਸਿੱਧ ਹੋ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਦਸਿਆ ਕਿ ਇਸ ਬਿਮਾਰੀ ਦਾ ਦਵਾਈਆਂ ਨਾਲ ਕੋਈ ਇਲਾਜ ਨਹੀਂ ਹੈ ਸਿਰਫ ਯੋਗਾ ਕਰਨ ਨਾਲ ਇਹ ਸਾਰੀਆਂ ਬਿਮਾਰੀਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਉਨ੍ਹਾਂ ਨੇ ਦੱਸਿਆ ਕਿ ਯੋਗਾ ਸਾਡੇ ਪ੍ਰਾਚੀਨ ਭਾਰਤ ਦੀ ਦੇਣ ਹੈ ਅਤੇ ਅੱਜ ਪੂਰੀ ਦੁਨੀਆਂ ਯੋਗਾ ਦਿਵਸ ਦੇ ਨਾਂ ਨਾਲ ਅੱਜ ਦਾ ਦਿਹਾੜਾ ਮਨਾ ਰਹੀ ਹੈ।