ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ) ਜਲੰਧਰ ਮੰਡਲ ਦੇ ਮਾਰਕੀਟਿੰਗ ਮੈਨੇਜਰ  ਵੱਲੋਂ ਕਪੂਰਥਲਾ ਬਰਾਂਚ ਦਾ ਦੌਰਾ

ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ) ਜਲੰਧਰ ਮੰਡਲ ਦੇ ਮਾਰਕੀਟਿੰਗ ਮੈਨੇਜਰ  ਵੱਲੋਂ ਕਪੂਰਥਲਾ ਬਰਾਂਚ ਦਾ ਦੌਰਾ

ਕੰਪਨੀ ਪ੍ਰਤੀ ਦ੍ਰਿੜ ਵਿਸ਼ਵਾਸ ਰੱਖਣ ਵਾਲੇ ਹਰੇਕ ਵਿਅਕਤੀ ਨੂੰ ਵਧੀਆ ਸੇਵਾਵਾਂ ਦੇਣੀਆ ਸਾਡਾ ਮੁੱਢਲਾ ਫਰਜ਼-ਸ੍ਰੀ ਮੁਨੀਸ਼ ਠਾਕੁਰ (ਮਾਰਕੀਟਿੰਗ ਮੈਨੇਜਰ) ।

ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਭਾਰਤੀ ਜੀਵਨ ਬੀਮਾ ਨਿਗਮ (ਐਲ.ਆਈ.ਸੀ) ਨੇ ਆਪਣੇ ਅਣਥੱਕ ਤੇ ਮਿਹਨਤੀ ਪਾਲਿਸੀਧਾਰਕਾਂ, ਵਿਕਾਸ ਅਧਿਕਾਰੀਆਂ ਅਤੇ ਬੀਮਾ ਕਰਮਚਾਰੀਆਂ ਨੂੰ ਪੂਰਨ ਸਹਿਯੋਗ ਦਿੱਤਾ ਹੈ ਅਤੇ ਇਸੇ ਤਰ੍ਹਾਂ ਹੀ ਹਮੇਸ਼ਾਂ ਤੱਤਪਰ ਰਹੇਗੀ, ਕਿਉਂਕਿ ਇਨ੍ਹਾਂ ਦੀ ਸੁਚੱਜੀ ਕਾਰਜਸ਼ੀਲਤਾ ਹੀ ਨਿਗਮ ਦੀ ਤਰੱਕੀ ਦਾ ਆਧਾਰ ਹੈ, ਕੰਪਨੀ ਪ੍ਰਤੀ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਹਰੇਕ ਵਿਅਕਤੀ ਨੂੰ ਵਧੀਆ ਸੇਵਾਵਾਂ ਦੇਣੀਆ ਸਾਡਾ ਮੁੱਢਲਾ ਫਰਜ਼ ਹੈ। ਇਹਨਾਂ ਸਾਰਿਆਂ ਦੀ ਸ਼ਾਨਦਾਰ ਕਾਰਗੁਜਾਰੀ ਸਦਕਾ ਕੰਪਨੀ ਭਾਰਤ ਦੀਆਂ ਸਮੂਹ ਬੀਮਾ ਕੰਪਨੀਆਂ ਵਿਚੋਂ ਪਹਿਲੇ ਨੰਬਰ ਤੇ ਆ ਰਹੀ ਹੈ।

ਨਿਗਮ ਵੱਲੋਂ ਜਾਰੀ ਸਿੰਗਲ ਪ੍ਰੀਮੀਅਮ, ਬੀਮਾ ਜੋਤੀ, ਆਧਾਰਸ਼ਿਲਾ, ਆਧਾਰ ਸਤੰਭ, ਬੀਮਾ ਬੱਚਤ, ਪੈਨਸ਼ਨ ਅਤੇਮੈਡੀਕਲ ਸਕੀਮਾਂ ਹਰ ਉਮਰ ਅਤੇ ਵਰਗ ਦੇ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਲਈ ਬੱਚਤ ਅਤੇ ਸੁਨਹਿਰੀ ਭਵਿੱਖ ਸੰਬੰਧੀ ਵਰਦਾਨ ਸਾਬਤ ਹੋਣਗੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਲੰਧਰ ਮੰਡਲ ਦੇ ਨਵਨਿਯੁਕਤ ਮਾਰਕੀਟਿੰਗ ਮੈਨੇਜਰ ਮੁਨੀਸ਼ ਠਾਕੁਰ ਨੇ ਕਪੂਰਥਲਾ ਬ੍ਰਾਂਚ ਵਿਖੇ ਆਪਣੀ ਪਹਿਲੀ ਫੇਰੀ ਦੌਰਾਨ ਸਮੂਹ ਪਾਲਿਸੀਧਾਰਕਾਂ, ਵਿਕਾਸ ਅਧਿਕਾਰੀਆਂ, ਬੀਮਾ ਕਰਮਚਾਰੀਆਂ ਅਤੇ ਬੀਮਾ ਅਫਸਰਾਂ ਨੂੰ ਨਵੀਆਂ ਸਕੀਮਾਂ ਦੀ ਜਾਣਕਾਰੀ ਅਤੇ ਕਾਰਜ ਸ਼ੈਲੀ ਨੂੰ ਹੋਰ ਪ੍ਰਫੁਲਤ ਸੰਬੰਧੀ ਹੋਈ ਮੀਟਿੰਗ ਦੌਰਾਨ ਕੀਤਾ।

ਉਨ੍ਹਾਂ ਦੱਸਿਆ ਕਿ ਅੱਜ ਦੀ ਬੱਚਤ ਹੀ ਕੱਲ੍ਹ ਦਾ ਸੁਨਹਿਰੀ ਭਵਿੱਖ ਬਣੇਗੀ। ਸੋ ਅਧੂਰੇ ਟੀਚੇ ਤਾਂ ਹੀ ਪੂਰੇ ਕੀਤੇ ਜਾ ਸਕਦੇ ਹਨ ਜੇਕਰ ਅਸੀਂ ਮੰਜ਼ਿਲ ਤਕ ਪਹੁੰਚਣ ਪ੍ਰਤੀ ਸੁਚੇਤ ਹੋਵਾਂਗੇ। ਸਮਾਗਮ ਦੀ ਆਰੰਭਤਾ ਮੌਕੇ ਸ: ਹਰਜਿੰਦਰ ਸਿੰਘ ਸਿੱਧੂ ਬ੍ਰਾਂਚ ਮੈਨੇਜਰ ਕਪੂਰਥਲਾ, ਜਗਦੀਪ ਭੱਟੀ ਅਸਿਸਟੈਂਟ ਬ੍ਰਾਂਚ ਮੈਨੇਜਰ, ਪੁਨੀਤ ਗਰਗ ਸਹਾਇਕ ਮੈਨੇਜਰ ,  ਕਲੱਬ ਮੈਂਬਰ ਤਰਵਿੰਦਰ ਮੋਹਨ ਸਿੰਘ ਭਾਟੀਆ ਅਤੇ ਸਮੂਹ ਵਿਕਾਸ ਅਧਿਕਾਰੀਆਂ  ਨੇ ਆਏ ਹੋਏ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆਂ ਕਿਹਾ। ਉਪਰੰਤ  ਮੀਟਿੰਗ ਦੌਰਾਨ ਬ੍ਰਾਂਚ ਮੈਨੇਜਰ ਹਰਜਿੰਦਰ ਸਿੰਘ ਸਿੱਧੂ ਨੇ ਬ੍ਰਾਚ ਦੀ ਤਰੱਕੀ ਸੰਬੰਧੀ ਰਿਪੋਰਟ ਪਡ਼੍ਹੀ ਅਤੇ ਅਧੂਰੇ ਟੀਚਿਆਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿਵਾਇਆ ਅਤੇ ਸਮੂਹ ਵਿਕਾਸ ਅਧਿਕਾਰੀਆਂ, ਬੀਮਾ ਅਫਸਰਾਂ ਨੂੰ ਨਿਗਮ ਵੱਲੋਂ ਜਾਰੀ ਪ੍ਰਫੁੱਲਤਾ ਮੁਕਾਬਲਿਆਂ ਨੂੰ ਜਲਦ ਹਾਸਿਲ ਕਰਨ ਪ੍ਰਤੀ ਵਚਨਬੱਧ ਕੀਤਾ।

ਸਨਮਾਨ ਸਮਾਰੋਹ ਦੌਰਾਨ ਵੱਖ ਵੱਖ ਮੁਕਾਬਲਿਆਂ ਵਿੱਚੋਂ ਚੰਗੇਰੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਕਾਸ ਅਧਿਕਾਰੀਆਂ, ਬੀਮਾ ਏਜੰਟਾਂ, ਕਰਮਚਾਰੀਆਂ ਅਤੇ ਬੀਮਾ ਅਫ਼ਸਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ ਗਿਆ। ਸਮਾਗਮ ਦੌਰਾਨ ਪ੍ਰੋਡਕਟ ਮੈਨੇਜਰ ਕਮਲ ਕਿਸ਼ੋਰ ਨੇ ਵੀ ਹਾਜ਼ਿਰ ਅਧਿਕਾਰੀਆਂ ਨੂੰ ਲੋਕਾਂ ਪ੍ਰਤੀ ਸੰਜੀਦਗੀ ਅਤੇ ਵਿਸ਼ਵਾਸਮਈ ਭਾਵਨਾਵਾਂ ਨੂੰ ਪਹਿਲ ਦੇਣ ਦੀ ਗੱਲ ਕੀਤੀ। ਸਮਾਗਮ ਦੇ ਅੰਤ ਵਿਚ ਅਸਿਸਟੈਂਟ ਬ੍ਰਾਂਚ ਮੈਨੇਜਰ ਜਗਦੀਪ ਭੱਟੀ ਨੇ ਆਏ ਹੋਏ ਮੁਖ ਮਹਿਮਾਨ, ਸਮੂਹ ਬੀਮਾ ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਮੈਡੀਕਲ ਬੀਮਾ ਯੋਜਨਾ ਸੰਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਮੋਹਨ ਸਿੰਘ ਭਾਟੀਆ ਚੀਫ ਆਰਗੇਨਾਈਜ਼ਰ , ਜੋਨੀ ਸ਼ਰਮਾ, ਸੁਖਵਿੰਦਰ ਸਿੰਘ ਜੋਸਨ, ਅਤਿੰਦਰਪਾਲ ਸਿੰਘ, ਰਾਮ ਗੋਪਾਲ, ਗੁਰਦਿਆਲ ਸਿੰਘ, ਹਰਗੋਬਿੰਦ ਸਿੰਘ, ਪਰਮਜੀਤ ਸਿੰਘ, ਕੁਲਦੀਪ ਕੁਮਾਰ, ਮੋਹਨ ਸਿੰਘ, ਬਲਬੀਰ ਸਿੰਘ ਰਾਣਾ, ਨਰਿੰਦਰ ਸਿੰਘ, ਪਵਨਦੀਪ ਕੌਰ,  ਗੁਰਜਸ ਸਿੰਘ, ਸਮੇਤ ਬੀਮਾ ਅਫ਼ਸਰ ਅਤੇ ਸਮੂਹ ਕਰਮਚਾਰੀ ਹਾਜ਼ਰ ਸਨ।