ਹੋਸ਼ਿਆਰਪੂਰ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਸਕੂਲ 'ਚ ਵੰਢਿਆ ਸਮਾਨ, ਦੇਖੋਂ ਵੀਡਿਓ

ਹੋਸ਼ਿਆਰਪੂਰ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਸਕੂਲ 'ਚ ਵੰਢਿਆ ਸਮਾਨ, ਦੇਖੋਂ ਵੀਡਿਓ

ਹੋਸ਼ਿਆਰਪੂਰ, ਸੋਨੂੰ ਥਾਪਰ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਲੋੜਵੰਦਾਂ ਦੇ ਮਸੀਹਾ ਡਾਕਟਰ ਐਸ.ਪੀ. ਸਿੰਘ ੳਬਰਾਏ ਜੀ ਵੱਲੋਂ ਅੱਜ ਤਲਵਾੜਾ ਦੇ ਗੌਰਮਿੰਟ ਗਰਲਜ਼ ਸੀਨੀਅਰ ਸਕੈਂਡਰੀ ਸਕੂਲ ਵਿੱਚ ਲੋੜਵੰਦ ਲੜਕਿਆਂ ਨੂੰ ਸਕੂਲ ਡਰੈਸ, ਬੈਗ, ਬੂਟ ਅਤੇ ਕਾਪੀਆਂ ਦਿੱਤੀਆਂ । ਗੌਰਮਿੰਟ ਮਾਡਲ ਹਾਈ ਸਕੂਲ ਤਲਵਾੜਾ ਵਿਖੇ ਵੀ ਲੜਕਿਆਂ ਨੂੰ ਸਕੂਲ ਡਰੈਸ ਦਿੱਤੀ । ਸਰਬੱਤ ਦਾ ਭਲਾ ਦੇ ਡਾਇਰੈਕਟਰ ਸੇਹਤ ਸੇਵਾਵਾਂ ਡਾਕਟਰ ਡੀ.ਐਸ. ਗਿੱਲ , ਜਿਲਾ ਹੁਸ਼ਿਆਰਪੁਰ ਦੇ ਪ੍ਰਧਾਨ ਸਰਦਾਰ ਆਗਿਆ ਪਾਲ ਸਿੰਘ ਤੇ ਮੈਂਬਰ ਪ੍ਰੋਫੈਸਰ ਅਜੇ ਸਹਗਲ, ਸਰਦਾਰ ਜਗਮੀਤ ਸਿੰਘ ਸੇਠੀ,ਸ਼੍ਰੀ ਰਾਕੇਸ਼ ਕੁਮਾਰ ਅਤੇ ਸਰਦਾਰ ਗੁਰਪ੍ਰੀਤ ਸਿੰਘ ਨੇ ਦੋਵਾਂ ਸਕੂਲਾਂ ਵਿੱਚ ਇਹ ਸਮਾਨ ਵੰਡਿਆ । ਇਸ ਤੋਂ ਪਹਿਲਾਂ ਵੀ ਡਾਕਟਰ ੳਬਰਾਏ ਵੱਲੋਂ ਤਲਵਾੜਾ ਅਤੇ ਨਾਲ ਲੱਗਦੇ ਇਲਾਕੇ ਦੇ ਸਕੂਲਾਂ ਵਿੱਚ ਲੋੜੀਂਦਾ ਸਮਾਨ ਵੰਡਿਆ ਜਾ ਚੁੱਕਿਆ ਹੈ।

ਸਕੂਲਾਂ ਵਿੱਚ ਸੇਵਾਵਾਂ ਤੋਂ ਇਲਾਵਾ ਤਲਵਾੜਾ ਇਲਾਕੇ ਵਿੱਚ ਮੁਫ਼ਤ ਕੰਪਿਊਟਰ ਅਤੇ ਸਿਲਾਈ ਸੈਂਟਰ ਤੇ ਨਾਲ ਹੀ ਤਲਵਾੜਾ ਵਿੱਚ ਇਕ ਕਲੀਨੀਕਲ ਲੈਬਾਰੀਟੀ ਖੋਲ ਕੇ ਦਿੱਤੀ ਹੈ ਜਿੱਥੇ ਕਿ ਬਹੁਤ ਹੀ ਸਸਤੇ ਰੇਟਾਂ ਵਿੱਚ ਟੈਸਟ ਹੁੰਦੇ ਹਨ। ਐਨਾ ਹੀ ਨਹੀਂ ਬਲਕਿ ਹੋਰ ਵੀ ਅਨੇਕਾਂ ਤਰਾਂ ਦਿਆਂ ਲੋੜੀਂਦੀਆਂ ਸਹੂਲਤਾਂ  ਡਾਕਟਰ ੳਬਰਾਏ ਵੱਲੋਂ ਇਸ ਇਲਾਕੇ ਨੂੰ ਸਮੇਂ ਸਮੇਂ ਤੇ ਦਿੱਤੀਆਂ ਜਾਂਦੀਆਂ ਹਨ । ਇਸ ਮੌਕੇ ਤੇ ਦੋਵਾਂ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਹਾਜ਼ਰ ਸਨ । ਪ੍ਰੋਫੈਸਰ ਸਹਗਲ ਨੇ ਡਾਕਟਰ ਗਿੱਲ ਤੇ ੳਹਨਾਂ ਨਾਲ ਆਈ ਹੁਸ਼ਿਆਰਪੁਰ ਦੀ ਟੀਮ ਦਾ ਤਲਵਾੜਾ ਆੳਣ ਤੇ ਧੰਨਵਾਦ ਕੀਤਾ ਅਤੇ ਇਲਾਕੇ ਦੀਆਂ ਹੋਰ ਲੋੜੀਂਦਿਆਂ ਸਮੱਸਿਆਂਵਾਂ ਤੋਂ ਜਾਣੂ ਕਰਵਾਇਆ । ਮਾਡਲ ਸਕੂਲ ਕਮੇਟੀ ਦੇ ਚੇਅਰਮੈਨ ਸੋਨੂ ਥਾਪਰ ਨੇ ਵੀ ਟੀਮ ਨੂੰ ਸਕੂਲ ਦੀਆਂ ਲੋੜਾਂ ਤੋਂ ਜਾਣੂ ਕਰਵਾਇਆ ।