Punjab Govt Advertisement
HomePunjabRupnagarਪੰਜਾਬ : ਟਰੱਕ ਚੋਰੀ ਹੋਣ ਤੋਂ ਬਾਅਦ ਡਰਾਈਵਰ ਦਾ ਹੋਇਆ ਬੁਰਾ ਹਾਲ,...

ਪੰਜਾਬ : ਟਰੱਕ ਚੋਰੀ ਹੋਣ ਤੋਂ ਬਾਅਦ ਡਰਾਈਵਰ ਦਾ ਹੋਇਆ ਬੁਰਾ ਹਾਲ, ਦੇੇਖੋ ਵੀਡਿਓ

WhatsApp Group Join Now
WhatsApp Channel Join Now

ਗੁਰਦਾਸਪੁਰ : ਬੀਤੇ ਦਿਨੀ ਗੁਰਦਾਸਪੁਰ ਦੇ ਕਲਾਨੌਰ ਥਾਣੇ ਦੇ ਅਧੀਨ ਆਉਂਦੇ ਇੱਕ ਪੈਟਰੋਲ ਪੰਪ ਦੇ ਉੱਪਰ ਖੜੇ ਟਰੱਕ ਨੂੰ ਚੋਰ ਅੱਧੀ ਰਾਤ ਨੂੰ ਚੋਰ ਚੋਰੀ ਕਰਕੇ ਲੈ ਗਏ। ਪਰ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜਿਹੜਾ ਟਰੱਕ ਉਹ ਚੋਰੀ ਕਰਕੇ ਲੈ ਗਏ ਹਨ, ਉਸ ਟਰੱਕ ਮਾਲਕ ਦੇ ਪਰਿਵਾਰ ਦਾ ਗੁਜ਼ਾਰਾ ਸਿਰਫ ਇਸੇ ਟਰੱਕ ਤੋਂ ਚੱਲ ਰਿਹਾ ਹੈ। ਤਿੰਨ ਧੀਆਂ ਦਾ ਇਹ ਪਿਓ ਇੰਨਾ ਬੇਬਸ ਹੋ ਚੁੱਕਿਆ ਹੈ ਕਿ ਉਸ ਦੇ ਅਨੁਸਾਰ ਉਸ ਦੇ ਘਰ ਦਾ ਚੁੱਲਾ ਵੀ ਬਲਣਾ ਬੰਦ ਹੋ ਗਿਆ ਹੈ। ਜਿਸ ਦਿਨ ਇਸਦਾ ਟਰੱਕ ਚੋਰੀ ਹੋਇਆ, ਉਸੇ ਦਿਨ ਹੀ ਉਸਦੀ ਵੱਡੀ ਧੀ ਦਾ ਵਿਆਹ ਸੀ ਅਤੇ ਧੀ ਦੇ ਵਿਆਹ ਲਈ ਹੀ ਉਹ ਕੁਝ ਦਿਨਾਂ ਤੋਂ ਆਪਣੇ ਟਰੱਕ ਸਮੇਤ ਪਿੰਡ ਆਇਆ ਸੀ। ਪਰ ਉਸ ਨੂੰ ਇਹ ਨਹੀਂ ਸੀ ਪਤਾ ਸੀ ਕਿ ਜਿਸ ਟਰੱਕ ਦੇ ਸਿਰ ਤੇ ਉਸਦੇ ਪਰਿਵਾਰ ਦਾ ਗੁਜ਼ਾਰਾ ਤੇ ਧੀਆਂ ਦੀ ਪੜ੍ਹਾਈ ਚੱਲ ਰਹੀ ਹੈ, ਉਹ ਉਸ ਕੋਲ ਚੋਰ ਚੰਦ ਮਿੰਟਾਂ ਦੇ ਵਿੱਚ ਹੀ ਖੋ ਕੇ ਲੈ ਜਾਣਗੇ।

ਉਸ ਤੋਂ ਵੀ ਹੈਰਾਨੀ ਦੀ ਗੱਲ ਹੈ ਕਿ ਪੈਟਰੋਲ ਪੰਪ ਦੀ ਸੀਸੀਟੀਵੀ ਫੁਟੇਜ ਤੋਂ ਪਤਾ ਲੱਗ ਗਿਆ ਕਿ ਚੋਰਾਂ ਦੀ ਗਿਣਤੀ 2 ਸੀ, ਪਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਦੇ ਬਾਅਦ ਵੀ ਪੁਲਿਸ ਇਹਨਾਂ ਚੋਰਾਂ ਤੱਕ ਪੁੱਜ ਨਹੀਂ ਪਾਈ ਹੈ। ਪੀੜਤ ਨੇ ਜਦੋਂ ਐਸਐਸਪੀ ਗੁਰਦਾਸਪੁਰ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਗਈ ਤਾਂ ਐਸਐਸਪੀ ਗੁਰਦਾਸਪੁਰ ਨੇ ਆਸ਼ਵਾਸਨ ਦਿੱਤਾ ਕਿ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਹਰਜੀਤ ਸਿੰਘ ਦਾ ਗੁੰਮ ਹੋਇਆ ਟਰੱਕ ਉਹਨਾਂ ਨੂੰ ਵਾਪਸ ਦਵਾਇਆ ਜਾਵੇ। ਹਰਜੀਤ ਸਿੰਘ ਦੀ ਧੀ ਦਾ ਕਹਿਣਾ ਹੈ ਕਿ ਇਹ ਟਰੱਕ ਉਹਨਾਂ ਦੇ ਪਿਤਾ ਦੇ ਰੁਜ਼ਗਾਰ ਦਾ ਇੱਕੋ ਇੱਕ ਸਹਾਰਾ ਸੀ। ਜੋ ਅੱਜ ਸ਼ਾਤਿਰ ਚੋਰਾਂ ਨੇ ਉਹਨਾਂ ਕੋਲੋਂ ਖੋ ਲਿਆ ਹੈ। ਉਸ ਨੇ ਭਰੇ ਮਨ ਨਾਲ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਉਸਦੇ ਪਿਤਾ ਦਾ ਟੱਕ ਨਜ਼ਰ ਆਵੇ ਤਾਂ ਉਹ ਸਥਾਨਕ ਪੁਲਿਸ ਜਾਂ ਫਿਰ ਉਹਨਾਂ ਨਾਲ ਸੰਪਰਕ ਕਰਨ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt Advertisement

Latest News

- Advertisement -
- Advertisement -