ਜਲਾਲਾਬਾਦ : ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਛਡਾਉਣ ਦੀ ਮੁਹਿਮ ਦੇ ਤਹਿਤ ਪਿੰਡ ਮੁਹੰਮਦੇ ਵਾਲਾ ਵਿਖੇ ਕਬਜ਼ਾ ਛੁੜਾਇਆ ਗਿਆ। ਪਿੰਡ ਦੇ ਦੋ ਧੜੇ ਆਪਸ ਚ ਉਲਝੇ ਜਲਾਲਾਬਾਦ ਹਲਕੇ ਦੇ ਪਿੰਡ ਚੱਕ ਮੁਹੰਮਦੇ ਵਾਲੇ ਵਿਖੇ ਪ੍ਰਸ਼ਾਸਨ ਦੀ ਪੂਰੀ ਟੀਮ 6 ਕਿੱਲੇ 6 ਕਨਾਲਾਂ ਪੰਚਾਇਤੀ ਜਮੀਨ ਤੇ ਕਬਜ਼ਾ ਛਡਾਉਣ ਭਾਰੀ ਪੁਲਿਸ ਫੋਰਸ ਦੇ ਨਾਲ ਪਹੁੰਚਿਆਂ। ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਵੀ ਪਿੰਡ ਚੱਕ ਮੁਹੰਮਦੇ ਵਾਲੇ ਪਹੁੰਚੇ ਤਾਂ ਮਾਹੌਲ ਗਰਮਾ ਗਿਆ।
ਪੰਚਾਇਤੀ ਜਮੀਨ ਤੇ ਕਬਜ਼ਾ ਕਰਕੇ ਬੈਠੇ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ। ਜਿਸ ਤੋਂ ਬਾਅਦ ਪਿੰਡ ਦੇ ਹੀ ਦੋ ਧੜੇ ਆਪਸ ਚ ਹੱਥੋਂ ਵੱਖੀ ਹੋ ਗਏ। ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਟਰੈਕਟਰ ਦੇ ਨਾਲ ਜਦ ਜਮੀਨ ਨੂੰ ਵਾਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉੱਥੇ ਮੌਜੂਦ ਲੋਕਾਂ ਨੇ ਇਸਦਾ ਵਿਰੋਧ ਕੀਤਾ। ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ।
