Punjab Govt
HomePunjabLudhianaਪੰਜਾਬ : ਪੋਸ਼ ਇਲਾਕੇ 'ਚ ਦਿਨ ਦਿਹਾੜੇ ਗੱਡੀ ਚ ਆਏ ਚੋਰਾਂ ਨੇ...

ਪੰਜਾਬ : ਪੋਸ਼ ਇਲਾਕੇ ‘ਚ ਦਿਨ ਦਿਹਾੜੇ ਗੱਡੀ ਚ ਆਏ ਚੋਰਾਂ ਨੇ ਕੱਢੀ ਬੈਟਰੀ, ਦੇਖੋ cctv

WhatsApp Group Join Now
WhatsApp Channel Join Now

ਲੁਧਿਆਣਾ : ਪੱਖੋਵਾਲ ਰੋਡ ਸਥਿਤ ਪੋਸ਼ ਇਲਾਕਾ ਦੇ ਸ਼ਹੀਦ ਭਗਤ ਸਿੰਘ ਨਗਰ ਚ ਇੱਕ ਡਾਕਟਰ ਦੇ ਘਰ ਦੇ ਬਾਹਰ ਖੜੀ ਗੱਡੀ ਚੋ ਚੋਰਾਂ ਵੱਲੋਂ ਬੈਟਰੀ ਚੋਰੀ ਕਰਕੇ ਫਰਾਰ ਹੋਣ ਦਾ ਮਾਮਲਾ ਸਾਮਣੇ ਆਇਆ ਹੈ। ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਵੀਡੀਓ ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰਾਂ ਚੋਰ ਗੱਡੀ ਚ ਆ ਕੇ ਦੂਜੀ ਗੱਡੀ ਵਿੱਚੋ ਸਰੇਆਮ  ਬੈਟਰੀ ਚੋਰੀ ਕਰਕੇ ਫਰਾਰ ਹੋ ਜਾਣਦਾ ਹੈ। 

ਡਾਕਟਰ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਇਲਾਕੇ ਵਿੱਚ ਅਕਸਰ ਹੀ ਚੋਰੀ ਦੀਆ ਵਾਰਦਾਤਾਂ ਰੋਜ਼ਾਨਾ ਹੋ ਰਹੀਆਂ ਹਨ।  ਇਹ ਦੂਸਰੀ ਵਾਰ ਹੈ ਜਦੋਂ ਉਹਨਾਂ ਦੇ ਗੱਡੀ ਵਿੱਚੋਂ ਬੈਟਰੀ ਚੋਰੀ ਹੋਈ ਹੈ। ਇਸ ਤੋਂ ਪਹਿਲਾਂ ਵੀ ਬੈਟਰੀ ਚੋਰੀ ਹੋਈ ਸੀ। ਉਹਨਾਂ ਵਲੋਂ ਪੁਲਿਸ ਨੂੰ ਦਰਖ਼ਾਸਤ ਦਿਤੀ ਗਈ ,ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਘਰ ਤੋਂ ਪੁਲਿਸ ਚੌਂਕੀ ਕੁਝ ਹੀ ਦੂਰੀ ਤੇ ਹੈ ਅਤੇ ਇਸਦੇ ਬਾਵਜੂਦ ਚੋਰਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt

Latest News

- Advertisement -
- Advertisement -