ਗੁਰਦਾਸਪੁਰ : ਪੁਲਿਸ ਨੇ ਕਾਦੀਆਂ ਵਿੱਚ ਗੈਸ ਏਜੰਸੀ ਦੇ ਕਰਿੰਦਿਆਂ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣੇ ਵਾਲੇ 3 ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਹੈ। ਡੀਐਸਪੀ ਰਜੇਸ਼ ਕੱਕੜ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਜੋਤ ਐਚ ਪੀ ਗੈਸ ਏਜੰਸੀ ਦੇ ਕਰਿੰਦੇ ਅਮਰਜੀਤ ਸਿੰਘ ਕੋਲੋਂ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦਾਤਰ ਦੀ ਨੋਕ ਤੇ ਨਗਦੀ ਵਾਲਾ ਬੈਗ ਖੋ ਲਿਆ ਸੀ। ਜਿਸ ਵਿਚ 1 ਲੱਖ 75 ਹਜਾਰ ਨਗਦ, ਮੋਟਰਸਾਈਕਲ ਦੇ ਕਾਗਜ਼ ਅਤੇ ਪੈਨ ਕਾਰਡ ਸਨ ।
ਜਿਸਦੀ ਸੂਚਨਾ ਮਿਲਦੇ ਹੀ ਕਾਦੀਆਂ ਪੁਲਿਸ ਵੱਲੋਂ ਮੁਸ਼ਤੈਦੀ ਵਿਖਾਂਦੇ ਹੋਏ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ । ਪੁਲਿਸ ਨੇ ਲੁਟੇਰਿਆਂ ਕੋਲੋਂ 1 ਲੱਖ 50 ਹਜਾਰ ਦੀ ਨਗਦੀ ਅਤੇ ਦਾਤਰ ਵੀ ਬਰਾਮਦ ਕਰ ਲਿਤਾ ਹੈ। ਇਹਨਾਂ ਲੁਟੇਰਿਆਂ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪੁਲਿਸ ਮਾਨਯੋਗ ਅਦਾਲਤ ਕੋਲੋਂ ਦੋਸ਼ੀਆਂ ਦਾ ਰਿਮਾਂਡ ਕਰ ਰਹੀ ਹੈ। ਪੁਲਿਸ ਦਾ ਦਾਵਾ ਹੈ ਕੀ ਪੁਛਗਿਛ ਦੌਰਾਨ ਹੋਰ ਵੀ ਖੁਲਾਸੇ ਹੋ ਸਕਦੇ ਹਨ ।