ਲੁਧਿਆਣਾ : ਵੱਧ ਰਹੇ ਈ ਰਿਕਸ਼ਾ ਦੀ ਤਾਦਾਦ ਕਾਰਨ ਜਾਮ ਲੱਗਣ ਦੀ ਸਮੱਸਿਆ ਉਤਪੰਨ ਹੋ ਰਹੀ ਹੈ। ਜਿਸ ਨੂੰ ਲੈ ਕੇ ਲੁਧਿਆਣਾ ਦੇ ਚੋੜਾ ਬਾਜ਼ਾਰ ਦੇ ਦੁਕਾਨਦਾਰ ਬੇਹਦ ਹੀ ਪਰੇਸ਼ਾਨ ਨਜ਼ਰ ਆ ਰਹੇ ਹਨ। ਉਹ ਪ੍ਰਸ਼ਾਸਨ ਤੋਂ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕਰ ਰਹੇ। ਉਹਨਾਂ ਦਾ ਕਹਿਣਾ ਹੈ ਕਿ ਜਾਮ ਲੱਗਣ ਦੀ ਸਮੱਸਿਆ ਕਾਰਨ ਉਨਾਂ ਦਾ ਵਪਾਰ ਤੇ ਬਹੁਤ ਫਰਕ ਪੈ ਰਿਹਾ।
ਇਸ ਲਈ ਉਹ ਪ੍ਰਸ਼ਾਸਨ ਕੋਲੋਂ ਹੱਥ ਜੋੜ ਕੇ ਮੰਗ ਕਰ ਰਹੇ ਹਨ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ । ਤਾਂ ਜੋ ਉਹ ਆਪਣੇ ਕਾਰੋਬਾਰ ਨੂੰ ਸਹੀ ਢੰਗ ਨਾਲ ਚਲਾ ਸਕਣ। ਕਿਉਂਕਿ ਜੇਕਰ ਉਹਨਾਂ ਦਾ ਇਹ ਕਾਰੋਬਾਰ ਚੱਲੇਗਾ ਤਾਂ ਇਸ ਨਾਲ ਸੂਬੇ ਦੀ ਅਰਥ ਵਿਵਸਥਾ ਸਹੀ ਰਹੇਗੀ।