ਲੁਧਿਆਣਾ : ਫਿਰੋਜਪੁਰ ਰੋਡ ਸਥਿਤ ਸੀਟੀ ਯੂਨੀਵਰਸਿਟੀ ਵਿਖੇ ਸ਼ੈਫ ਐਸੋਸੀਏਸ਼ਨ ਆਫ ਫਾਈਵ ਰਿਵਰਜ ਅਤੇ ਸੀਟੀ ਯੂਨੀਵਰਸਿਟੀ ਵੱਲੋਂ ਇੱਕ ਸ਼ੈਫ ਕਨਕਲੇਵ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਨਾਮੀ ਸ਼ੈਫ ਪਹੁੰਚੇ ਅਤੇ ਆਪਣੇ ਵਿਚਾਰਾਂ ਨੂੰ ਸਾਂਝਾ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਉੱਘੇ ਉਦਯੋਗਪਤੀ ਪਦਮ ਰਜਨੀ ਬੈਕਟਰ ਸਨ। ਇਸ ਮੌਕੇ ਇੱਕ ਕੇਕ ਮਿਕਸਿੰਗ ਸੈਰੇਮਨੀ ਦਾ ਵੀ ਆਯੋਜਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਯੂਨੀਵਰਸਿਟੀ ਦੇ ਸਕੂਲ ਆਫ ਹੋਟਲ ਮੈਨੇਜਮੈਂਟ, ਏਅਰਲਾਇੰਸ ਅਤੇ ਟੂਰਿਜ਼ਮ ਵਿਭਾਗ ਦੇ ਡਿਪਟੀ ਡੀਨ ਡਾਕਟਰ ਸ਼ੈਫ ਆਸ਼ੀਸ਼ ਰਾਣਾ ਨੇ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਪ੍ਰੋਗਰਾਮ ਬਾਰੇ ਚਾਨਣਾ ਪਾਇਆ।
ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਨਾਮੀ ਸ਼ੈਫ ਪਹੁੰਚੇ ਹਨ। ਜਿਹੜੇ ਵਿਦਿਆਰਥੀਆਂ ਨੂੰ ਫੂਡ ਇੰਡਸਟਰੀ ਵਿੱਚ ਨਵੇਂ ਮੌਕਿਆਂ ਬਾਰੇ ਜਾਣਕਾਰੀ ਦੇਣਗੇ। ਇਸ ਦੌਰਾਨ ਵੱਖ-ਵੱਖ ਸ਼ੈਫਾਂ ਨੇ ਫੂਡ ਇੰਡਸਟਰੀ ਦੇ ਵੱਧਦੇ ਦਾਇਰੇ ਅਤੇ ਸਰਕਾਰ ਵੱਲੋਂ ਮਨਾਏ ਜਾ ਰਹੇ ਮੋਟੇ ਅਨਾਜ ਦੇ ਸਾਲ ਬਾਰੇ ਵੀ ਦੱਸਿਆ। ਉਹਨਾਂ ਨੇ ਕਿਹਾ ਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ ਵੱਖ ਤਰ੍ਹਾਂ ਦੇ ਵਿੱਚ ਖਾਣੇ ਦੇਖਣ ਨੂੰ ਮਿਲਦੇ ਹਨ ਅਤੇ ਇਹ ਸਾਡੇ ਲਈ ਇੱਕ ਵਧੀਆ ਗੱਲ ਹੈ। ਸਾਨੂੰ ਵਧੀਆ ਖੁਰਾਕ ਲੈਣੀ ਚਾਹੀਦੀ ਹੈ। ਇਸ ਦੌਰਾਨ ਉਦਯੋਗਪਤੀ ਰਜਨੀ ਵੈਕਟਰ ਨੇ ਚੰਗੀ ਖੁਰਾਕ ਖਾਣ ਦੀ ਲੋੜ ਉੱਪਰ ਜ਼ੋਰ ਦਿੱਤਾ।