ਫ਼ਿਰੋਜ਼ਪੁਰ : ਚੋਰਾਂ ਦੇ ਨਿਸ਼ਾਨੇ ਤੇ ਹੁਣ ਗੁਰੂ ਘਰ ਵੀ ਨੇ ਚੋਰਾਂ ਨੇ ਗੁਰਦੁਆਰਿਆਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਚੋਰਾਂ ਨੇ ਫ਼ਿਰੋਜ਼ਪੁਰ ਦੇ ਪਿੰਡ ਸੈਦੇ ਕੇ ਸਥਿੱਤ ਗੁਰੂਦਵਾਰਾ ਸਾਹਿਬ ਵਿੱਚ ਚੋਰੀ ਨੂੰ ਅੰਜਾਮ ਦਿੱਤਾ। ਚੋਰ ਐਕਟੀਵਾ ਤੇ ਆਇਆ ਸੀ। ਇਹ ਸਾਰੀ ਘਟਨਾ CCTV ਵਿੱਚ ਕੈਦ ਹੋ ਗਈ ਹੈ। ਇਲਾਕਾ ਨਿਵਾਸੀ ਨੇ ਦਸਿਆ ਕਿ ਚੋਰਾਂ ਨੇ ਗੁਰੂ ਘਰ ਦੀ ਗੋਲਕ ਤੋੜ ਕੇ ਉਸ ਵਿਚੋਂ ਪੈਸੇ ਵੀ ਕੱਢ ਲਏ ਅਤੇ ਹੋਰ ਜ਼ਰੂਰੀ ਸਮਾਨ ਐਲ.ਸੀ.ਡੀ, ਇਨਵਰਟਰ ਅੱਤੇ ਹੋਰ ਜ਼ਰੂਰੀ ਸਾਮਾਨ ਵੀ ਚੌਰੀ ਕਰਕੇ ਲੇ ਗਏ।
ਉਹਨਾਂ ਕਿਹਾ ਕਿ ਚੋਰ ਜੋੜੇ ਪਾ ਕੇ ਗੁਰੂਦਵਾਰਾ ਸਾਹਿਬ ਅੰਦਰ ਗਿਆ ਸੀ। ਜਾਂਦੇ ਹੋਏ ਚੋਰ CCTV ਕੈਮਰਾ ਅਤੇ ਉਸਦਾ DVR ਵੀ ਨਾਲ਼ ਲੈ ਗਏ। ਇਲਾਕਾ ਨਿਵਾਸੀ ਨੇ ਦਸਿਆ ਕਿ ਪੁਲਿਸ ਨੂੰ ਘਟਨਾ ਦੀ ਸੂਚਨਾ ਦਿਤੀ ਗਈ। ਪਰ ਪੁਲਿਸ ਬਹੁਤ ਦੇਰ ਨਾਲ ਮੌਕੇ ਦੇ ਪਹੁੰਚੀ। ਉਹਨਾਂ ਕਿਹਾ ਕਿ ਪੁਲਿਸ ਚੋਰਾਂ ਤੋ ਡਰਦੀ ਹੈ। ਹੱਜੇ ਤਕ ਪੁਲਿਸ ਨੇ ਚੋਰ ਨੂੰ ਕਾਬੂ ਨਹੀ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰ ਚੋਰ ਦੀ ਭਾਲ ਸ਼ੁਰੂ ਕਰ ਦੀਤੀ ਹੈ।