ਬਟਾਲਾ : ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸੂਬਾ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਸੇ ਨੂੰ ਲੈਕੇ ਖੇਤੀਬਾੜੀ ਵਿਭਾਗ ਅਤੇ ਪ੍ਰਸ਼ਾਸ਼ਨ ਵਲੋਂ ਲਗਾਤਾਰ ਕਿਸਾਨਾਂ ਨੂੰ ਇਸ ਪਰਾਲੀ ਨੂੰ ਅੱਗ ਨਾ ਲਾਉਣ ਦੀ ਜਿਥੇ ਸੈਮੀਨਾਰ ਅਤੇ ਸਿਖਲਾਈ ਕੈੰਪ ਲਗਾ ਅਪੀਲ ਕੀਤੀ ਜਾ ਰਹੀ ਹੈ। ਉਥੇ ਹੀ ਆਉਣ ਵਾਲੀ ਕਣਕ ਦੀ ਫ਼ਸਲ ਦੀ ਬਿਜਾਈ ਲਈ ਨਵੀਆਂ ਤਕਨੀਕਾਂ ਦੀ ਜਾਣਕਾਰੀ ਦਿਤੀ ਜਾ ਰਹੀ ਹੈ।
ਇਸ ਸਭ ਦੇ ਚਲਦੇ ਜਿਲਾ ਗੁਰਦਾਸਪੁਰ ਨੂੰ ਜ਼ੀਰੋ ਬਰਨਿੰਗ ਕੇਸ ਕਰਨ ਦਾ ਟੀਚਾ ਖੇਤੀਬਾੜੀ ਵਿਭਾਗ ਵਲੋਂ ਪਿੰਡਾਂ ਚ ਪਹੁਚ ਕਰ ਕਿਸਾਨਾਂ ਲਈ ਇਕ ਵਿਸ਼ੇਸ ਜਾਗੁਰਕ ਅਤੇ ਸਿਖਲਾਈ ਕੈੰਪ ਲਗਾਏ ਜਾ ਰਹੇ ਹਨ। ਖੇਤੀਬਾੜੀ ਅਫਸਰ ਡਾ ਅਮਰੀਕ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਕਿਸਾਨਾਂ ਨੂੰ ਅੱਗ ਨਾ ਲਾਉਣ ਅਤੇ ਕੁਦਰਤ ਨੂੰ ਬਚਾਉਣ ਦੀ ਅਪੀਲ ਲਗਾਤਾਰ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ 6 ਜਿਲਿਆਂ ਦੀ ਚੋਣ ਕੀਤੀ ਗਈ ਹੈ।
ਜਿਸ ਚ ਜਿਲਾ ਗੁਰਦਾਸਪੁਰ ਐਸਾ ਜਿਲਾ ਹੈ ਜਿਥੇ ਪਿਛਲੇ ਸਾਲ ਅੱਗ ਲਾਉਣ ਦੇ ਕਰੀਬ 800 ਮਾਮਲੇ ਸਾਮਣੇ ਆਏ ਸਨ ਲੇਕਿਨ ਇਸ ਵਾਰ ਪ੍ਰਸ਼ਾਸ਼ਨ ਦਾ ਟੀਚਾ ਹੈ । ਇਸ ਸੀਜ਼ਨ ‘ਚ ਇਕ ਵੀ ਐਸਾ ਮਾਮਲਾ ਪਰਾਲੀ ਨੂੰ ਅੱਗ ਲਾਉਣ ਦਾ ਸਾਮਣੇ ਨਾ ਆਵੇ ਅਤੇ ਇਸ ਟੀਚੇ ਨੂੰ ਜ਼ੀਰੋ ਦੇ ਅੰਕੜੇ ਤੇ ਲਿਆਂਦਾ ਜਾਵੇ ਲਈ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਜਿਥੇ ਜਾਗਰੂਕ ਕੀਤਾ ਜਾ ਰਿਹਾ ਹੈ। ਉਥੇ ਹੀ ਸੋਸ਼ਲ ਮੀਡਿਆ ਜਰੀਏ ਵੀ ਲੋਕਾਂ ਤਕ ਪਹੁਚ ਕੀਤੀ ਜਾ ਰਹੀ ਹੈ।