ਬਟਾਲਾ : ਅਰਮਾਨ ਪੈਲੇਸ ਰੋੜ ਤੇ ਅਕਸਰ ਹੀ ਲੁਟ-ਖੋਹ ਹੁੰਦਿਆ ਰਹਦਿਆਂ ਹਨ। ਇਦਾਦਾ ਹੀ ਇਕ ਮਾਮਲਾ ਸਾਮਣੇ ਆਇਆ ਹੈ। ਜਦੋਂ ਇੱਕ ਵਿਅਕਤੀ ਇਸ ਰੋੜ ਦੇ ਆ ਰਿਹਾ ਸੀ ਤੇ 3 ਲੋਕਾਂ ਵਲੋਂ ਉਸ ਉਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਤੇ ਉਸਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਪਰ ਲਵਲੀ ਨਾਮ ਦੇ ਵਿਅਕਤੀ ਨੇ ਦਲੇਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ। ਇਸ ਦੌਰਾਨ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਹੈ।
ਜਦ ਰੌਲਾ ਪਿਆ ਤੇ ਇਲਾਕੇ ਦੇ ਲੋਕ ਇਕੱਠੇ ਹੋਏ ਤੇ ਲੁਟੇਰੇ ਦੀ ਰੱਜ ਕੇ ਮਾਰਕੁਟਾਈ ਕੀਤੀ ਤੇ ਇਲਾਕੇ ਦੇ ਮੋਹਤਬਰਾਂ ਨੇ ਪੁਲਿਸ ਨੂੰ ਫੋਨ ਕੀਤਾ ਤੇ ਲੁਟੇਰੇ ਨੂੰ ਪੁਲਿਸ ਦੇ ਹਵਾਲੇ ਕੀਤਾ। ਗੱਲ ਬਾਤ ਦੋਰਾਨ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਇਸ ਰਸਤੇ ਤੋਂ ਨਿਕਲਣਾ ਖਤਰੇ ਤੋਂ ਖਾਲੀ ਨਹੀਂ।
ਅਕਸਰ ਇਸ ਸੜਕ ਤੇ ਲੁੱਟਾਂ ਖੋਹਾਂ ਹੁੰਦੀਆਂ ਹਨ। 3 ਲੁਟੇਰਿਆਂ ਨੇ ਇਕ ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਇਲਾਕੇ ਦੇ ਲੋਕਾਂ ਨੇ ਇੱਕ ਲੁਟੇਰਾ ਕਾਬੂ ਆਗਿਆ, ਪਰ ਦੋ ਇਸਦੇ ਸਾਥੀ ਭੱਜ ਗਏ। ਇਲਾਕਾ ਨਿਵਾਸਿਆਂ ਨੇ ਦਰਿਆ ਕਿ ਪੁਲਿਸ ਕਾਫੀ ਲੰਬੇ ਸਮੇਂ ਬਾਦ ਆਈ।