ਮੋਗਾ : ਬਾਹਰਲੀ ਦਾਣਾ ਮੰਡੀ ਵਿੱਚ ਟੈਕਸੀ ਮਾਲਕਾਂ ਅਤੇ ਚਾਲਕਾਂ ਵੱਲੋਂ ਭਾਰੀ ਇਕੱਠ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਵੱਖ ਵੱਖ ਟੈਕਸੀ ਯੂਨੀਅਨਾਂ ਦੇ ਪ੍ਰਧਾਨਾਂ ਅਤੇ ਮੈਂਬਰਾਂ ਨੇ ਹਿਸਾ ਲਿਆ। ਪਿੱਕ ਐਡ ਰੌਪ ਬੰਦ ਕਰਵਾਉਣ ਲਈ ਆਪਣੇ ਆਪਣੇ ਵਿਚਾਰ ਰਖਦਿਆਂ ਹੋਏ ਟੈਕਸੀ ਚਾਲਕਾ ਨੂੰ ਆ ਰਹਿਆਂ ਮੁਸ਼ਿਕਲਾਂ ਦੇ ਬਾਰੇ ਜਾਨੂੰ ਕਰਵਾਇਆ।
ਇਸ ਸਮਾਗਮ ਵਿੱਖੇ ਟੈਕਸੀ ਯੁਨਿਅਨਾਂ ਵੱਲੋਂ ਪਿੱਕ ਡਰੋਪ ਦਾ ਬਾਯਕਾਟ ਕਰਨ ਦਾ ਪ੍ਰਣ ਲਿਤਾ ਗਿਆ। ਇਸ ਮੌਕੇ ਤੇ ਪ੍ਰਧਾਨ – ਨਿਰਮਲ ਸਿੰਘ ਨਿੰਮਾ, ਹਰਮਨ ਸ਼ਰਮਾ, ਕੇਵਲ ਬਤਰਾ, ਪ੍ਰਦੀਪ ਦੌਧਰ, ਸੱਤਨਾਮ ਮੁਕਤਸਰ ਸਾਹਿਬ ਅਤੇ ਸਟੇਜ ਸਕੱਤਰ -ਮਿੰਟੂ ਰਾਊਕੇ ਅਤੇ ਸਮੂਹ ਮੋਗਾ ਸ਼ਹਿਰ ਦੇ ਡਰਾਈਵਰ ਪਹੁੰਚੇ।