ਗੁਰਦਾਸਪੁਰ : ਬੁਹਤ ਸਾਰੇ ਨੌਜਵਾਨ ਲੜਕੇ ਲੜਕੀਆਂ ਹਨ ਜੋ ਆਪਣਾ ਭਵਿੱਖ ਬਣਾਉਣ ਲਈ ਵਿਦੇਸ਼ ਦਾ ਰੁੱਖ ਕਰਦੀਆਂ ਹਨ ਅਤੇ ਫਿਰ ਜਦ ਕਿਸੇ ਗਲਤ ਏਜੇਂਟ ਰਾਹੀਂ ਬਾਹਰ ਜਾਕੇ ਫੱਸ ਜਾਂਦੀਆਂ ਤਾਂ ਫਿਰ ਰੌਂਦੇ ਕੁਰਲਾਉਂਦੇ ਹਨ, ਅਤੇ ਭਾਰਤ ਵਾਪਿਸ ਆਉਣ ਲਈ ਅਪੀਲ ਕਰਦੇ ਹਨ। ਆਪਣੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਕਰਕੇ ਅਜਿਹਾ ਹੀ ਇੱਕ ਵਿਅਕਤੀ ਸੰਨੀ ਜੋ ਕਿ ਸੁੰਦਰ ਨਗਰ ਬਟਾਲੇ ਦਾ ਰਹਿਣ ਵਾਲਾ ਹੈ। ਬਟਾਲੇ ਤੋਂ ਦੁਬਈ ਜਾਂਦਾ ਹੈ ਵਿਆਜ ਤੇ ਪੈਸੇ ਚੁੱਕਕੇ ਪਰ ਉੱਥੇ ਲਗਾਤਾਰ 2 ਮਹੀਨੇ ਰਹਿਣ ਤੋਂ ਬਾਅਦ ਵੀ ਕੋਈ ਕੰਮ ਨਹੀਂ ਮਿਲਦਾ। ਜੇਕਰ ਮਿਲਦਾ ਹੈ ਤਾਂ ਲੜਕੀਆਂ ਅਤੇ ਨਸ਼ੇ ਦੀ ਸਪਲਾਈ ਦਾ।
ਜਿਸ ਤੋਂ ਬਾਅਦ ਉਹ ਕਿਸੇ ਤਰਾਂ ਆਪਣੀ ਜਾਨ ਬਚਾਕੇ ਵਾਪਿਸ ਆਪਣੇ ਘਰ ਭਾਰਤ ਆਉਂਦਾ ਹੈ ਅਤੇ ਅਪੀਲ ਕਰਦਾ ਹੈ ਨੌਜਵਾਨਾਂ ਨੂੰ ਕਿ ਉਹ ਆਪਣੇ ਹੀ ਸੂਬੇ ਵਿੱਚ ਰਹਿ ਕੇ ਕੋਈ ਕੰਮ ਕਰ ਲੈਣ ਜਾ ਫਿਰ ਕਿਸੇ ਚੰਗੇ ਏਜੇਂਟ ਰਾਹੀਂ ਵਿਦੇਸ਼ ਜਾਣ। ਵਿਦੇਸ਼ ਤੋਂ ਵਾਪਿਸ ਆਏ ਵਿਅਕਤੀ ਅਤੇ ਉਸਦੀ ਘਰਵਾਲੀ ਨੇ ਕਿਹਾ ਕਿ ਬੁਹਤ ਮੁਸ਼ਕਿਲ ਨਾਲ ਵਿਦੇਸ਼ ਗਿਆ ਸੀ ਤਾਂ ਜੋ ਘਰ ਦੀ ਗਰੀਬੀ ਦੂਰ ਕਰ ਸਕਾਂ। ਪਰ ਨਹੀਂ ਸੀ ਪਤਾ ਕਿ ਉਥੇ ਜਾਕੇ ਗਲਤ ਕੰਮ ਕਰਨਾ ਪਵੇਗਾ। ਭੁੱਖੇ ਵੀ ਰਹੇ ਮਾਰਕੁਟਾਈ ਵੀ ਸਹਿਣ ਕੀਤੀ, ਪਰ ਗਲਤ ਕੰਮ ਨਹੀਂ ਕੀਤਾ। ਆਪਣਾ ਚੋਰੀ ਪਾਸਪੋਰਟ ਕਰਕੇ ਘਰੋਂ ਟਿਕਟ ਪਵਾਕੇ ਵਾਪਿਸ ਭਾਰਤ ਆਪਣੇ ਘਰ ਆਇਆ ਅਤੇ ਇਨਸਾਫ ਮੰਗ ਰਿਹਾ ਹਾਂ ਕਿ ਕਰਜੇ ਤੇ ਪੈਸੇ ਚੁੱਕੇ ਸਨ ਵਿਦੇਸ਼ ਜਾਣ ਲਈ ਜੋ ਕਿ ਏਜੇਂਟ ਵਾਪਿਸ ਨਹੀਂ ਕਰ ਰਿਹਾ। ਦੂਜੇ ਪਾਸੇ ਘਰਵਾਲੀ ਨੇ ਵੀ ਰੌਂਦੇ ਕੁਰਲਾਉਂਦੇ ਇਨਸਾਫ ਦੀ ਮੰਗ ਕੀਤੀ।
