Punjab Govt
HomeHimachalਪੰਜਾਬ : ਜਹਰੀਲਾ ਤੇ ਗੰਧਲਾ ਪਾਣੀ ਪੀਣ ਨਾਲ ਸੈਂਕੜੇ ਲੋਕ ਹੋਏ ਬਿਮਾਰ,...

ਪੰਜਾਬ : ਜਹਰੀਲਾ ਤੇ ਗੰਧਲਾ ਪਾਣੀ ਪੀਣ ਨਾਲ ਸੈਂਕੜੇ ਲੋਕ ਹੋਏ ਬਿਮਾਰ, ਇਕ ਦੀ ਮੌਤ, ਦੇਖੋਂ ਵੀਡਿਓ

WhatsApp Group Join Now
WhatsApp Channel Join Now

ਗੁਰਦਾਸਪੁਰ: ਬਟਾਲਾ ਪੁਲਿਸ ਅਧੀਨ ਪੈਂਦੇ ਸਰਹੱਦੀ ਪਿੰਡ ਸ਼ਾਹਪੁਰ ਜਾਜਨ ਵਿੱਚ ਪਾਣੀ ਵਾਲੀ ਟੈਂਕੀ ਦਾ ਜਹਿਰੀਲਾ ਪਾਣੀ ਪੀਣ ਨਾਲ ਸੈਂਕੜੇ ਲੋਕ ਬਿਮਾਰ ਹੋ ਗਏ ਅਤੇ ਇਕ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਪਿੰਡ ਦੇ ਲੋਕਾਂ ‘ਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਜੋ ਲੋਕਾਂ ਨੂੰ ਪਾਣੀ ਦੀ ਟੈਂਕੀ ਦੀ ਸਪਲਾਈ ਦੁਆਰਾ ਘਰਾਂ ਵਿੱਚ ਪਾਣੀ ਵਾਲੀਆਂ ਟੂਟੀਆਂ ਲਾਈਆਂ ਗਈਆਂ ਸਨ। ਉਹਨਾਂ ਵਿਚ ਬੇਹੱਦ ਜਹਿਰੀਲਾ ਅਤੇ ਗੰਦਲਾ ਪਾਣੀ ਆ ਰਿਹਾ ਹੈ। ਰਸਤੇ ਵਿੱਚ ਟੈਂਕੀ ਦੀ ਪਾਣੀ ਦੀ ਸਪਲਾਈ ਜੇ ਪਿੰਡ ਨੂੰ ਆਉਂਦੀ ਹੈ ਉਹ ਰਸਤੇ ਵਿੱਚ ਕਈ ਜਗ੍ਹਾ ਤੋਂ ਲੀਕ ਹੋ ਰਹੀ ਹੈ।

ਉਸੇ ਲੀਕ ਹੋਏ ਪਾਈਪਾਂ ਰਾਹੀਂ ਝੋਨੇ ਨੂੰ ਪਾਈਆਂ ਜਾਂਦੀਆਂ ਜਹਿਰੀਲੀਆਂ ਦਵਾਈਆਂ ਅਤੇ ਨਾਲੀਆਂ ਵਾਲਾ ਗੰਦਾ ਪਾਣੀ ਲੋਕਾਂ ਨੂੰ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸਾਡੇ ਵੱਲੋਂ ਇਹ ਪਾਣੀ ਬਰਤਨਾਂ ਵਿੱਚ ਭਰਿਆ ਜਾਂਦਾ ਹੈ ਤਾਂ ਉਸ ਪਾਣੀ ਵਿੱਚ ਸੁੰਢੀਆਂ ਅਤੇ ਗਾਰਾ ਆ ਰਿਹਾ ਹੈ। ਇਸ ਕਰਕੇ ਲੋਕ ਉਸੇ ਪਾਣੀ ਨੂੰ ਪੀ ਕੇ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਇਸ ਪਾਣੀ ਨਾਲ ਲੋਕਾਂ ਨੂੰ ਟੱਟੀਆ-ਉਲਟੀਆਂ ਲੱਗ ਚੁੱਕੀਆਂ ਹਨ ਤੇ ਤਕਰੀਬਨ ਅੱਧਾ ਪਿੰਡ ਇਸ ਭਿਆਨਕ ਬਿਮਾਰੀ ਦੀ ਗ੍ਰਿਫ਼ਤ ਵਿੱਚ ਆ ਚੁੱਕਾ ਹੈ। ਇਸ ਦੌਰਾਨ ਇੱਕ ਔਰਤ ਕੈਲਾਸ਼ ਕੌਰ ਉਮਰ 60 ਸਾਲ ਦੀ ਮੌਤ ਹੋਈ ਹੈ ।

ਉਨ੍ਹਾਂ ਦੱਸਿਆ ਕੇ ਪ੍ਰਸ਼ਾਸਨਕ ਅਧਿਕਾਰੀਆਂ ਨੇ ਕਿਸੇ ਵੀ ਪੀੜਿਤ ਲੋਕਾਂ ਦੀ ਸਾਰ ਨਹੀਂ ਲਈ ਤੇ ਲੋਕਾਂ ਨੂੰ ਆਪਣਾ ਇਲਾਜ ਕਰਾਉਣ ਲਈ ਵੱਖ ਵੱਖ ਹਸਪਤਾਲਾਂ ਵਿਚ ਦਾਖਿਲ ਹੋਣਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕੇ ਇਸ ਪਿੰਡ ਦੇ ਪਾਣੀ ਦਾ ਸੈਪਲ ਭਰਕੇ ਜਾਂਚ ਕੀਤੀ ਜਾਵੇ ਅਤੇ ਜੋ ਲੋਕ ਇਸ ਬਿਮਾਰੀ ਨਾਲ ਜੂਝ ਰਹੇ ਹਨ ਉਨ੍ਹਾਂ ਦੀ ਸਾਰ ਲਈ ਜਾਵੇ। ਉਧਰ ਜਦੋਂ ਮਾਮਲਾ ਐਸਐਮਓ ਡਾ: ਗੁਨੀਤ ਕੌਰ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਹਨਾਂ ਵੱਲੋਂ ਤੁਰੰਤ ਡਾ:ਕੰਵਲਜੀਤ ਕੌਰ ਦੀ ਅਗਵਾਈ ਹੇਠ ਮੈਡੀਕਲ ਟੀਮ ਗੁਠਿਤ ਕਰਕੇ ਪਿੰਡ ਦਾ ਸਰਵਾ ਕਰਵਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਪੀੜਤ ਲੋਕਾਂ ਨੂੰ ਦਵਾਈਆਂ ਵੰਡੀਆਂ ਜਾ ਰਹੀਆਂ ਹਨ। ਜਦੋਂ ਮੀਡਿਆ ਵੱਲੋਂ ਜ਼ਹਿਰੀਲੇ ਅਤੇ ਗੰਦਲੇ ਪਾਣੀ ਬਾਰੇ ਵਾਟਰ ਸਪਲਾਈ ਵਿਭਾਗ ਦੇ ਐਸਡੀਓ ਦਰਸ਼ਨ ਕੁਮਾਰ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਸਾਡੇ ਵੱਲੋਂ ਖੁਦ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ ਤੇ ਪਾਣੀ ਦੇ ਸੈਂਪਲ ਭਰ ਕੇ ਲੈਬ ਨੂੰ ਭੇਜੇ ਜਾਣਗੇ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt

Latest News

- Advertisement -
- Advertisement -