ਗੁਰਦਾਸਪੁਰ : ਪੰਜਾਬ ਦੀ ਇਤਿਹਾਸਕ ਛਿੰਝ ਮੇਲਾ ਬੱਬੇਹਾਲੀ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਇਕ ਇੰਡੀਆ ਇਕ ਇਲੈਕਸ਼ਨ ਦੇ ਮੁੱਧੇ ਤੇ ਸਮਰਥਨ ਕੀਤਾ ਅਤੇ ਕਿਹਾ ਇਹ ਦੇਸ ਹਿੱਤ ਦਾ ਫੈਸਲਾ ਹੈ। ਇਸ ਦੇ ਹੱਕ ਵਿੱਚ ਹਾਂ ਇਸ ਨਾਲ ਦੇਸ ਦੀ ਅਰਥਵਿਵਸਥਾ ਤੇ ਬੋਝ ਨਹੀ ਪਵੇਗਾ। ਕਿਉਂਕੇ ਕਦੇ ਕੋਈ ਚੋਣ, ਕਦੇ ਕੋਈ ਚੋਣ ਆਈ ਹੀ ਰਹਿੱਦੀ ਹਨ। ਸੁਖਬੀਰ ਸਿੰਘ ਬਾਦਲ ਨੇ ਪੰਚਾਇਤੀ ਚੋਣਾ ਭੰਗ ਕਰਨ ਦੇ ਮੁਦੇ ਤੇ ਬੋਲਦੇ ਕਿਹਾ ਕਿ ਮਾਨਯੋਗ ਅਦਾਲਤ ਨੇ ਮੁੱਖ ਮੰਤਰੀ ਦੇ ਮੂੰਹ ਤੇ ਥੱਪੜ ਮਾਰਿਆ ਹੈ।
ਉਨਾਂ ਨੇ ਕਿਹਾ ਸਰਕਾਰ ਦੇ ਮੰਤਰੀ ਅਤੇ ਮੁੱਖ ਮੰਤਰੀ ਦੇ ਸਾਇਨਾ ਤੋ ਬਾਅਦ ਹੀ ਪੰਚਾਇਤਾਂ ਭੰਗ ਕੀਤੀਆਂ ਗਈਆ ਸਨ। ਮੁੱਖ ਮੰਤਰੀ ਅਫਸਰਾਂ ਨੂੰ ਬਲੀ ਦਾ ਬੱਕਰਾ ਬਣਾ ਰਿਹਾ ਹੈ। ਜਿਥੇ ਉਨਾ ਨੇ ਕਾੰਨਗੋ ਪਟਵਾਰੀਆ ਦੇ ਕਲਮ ਛੋੜ ਹੜਤਾਲ ਮੁੰਦੇ ਤੇ ਮੁੱਖ ਮਤਰੀ ਪੰਜਾਬ ਤੇ ਤੰਜ ਕੱਸਿਆ। ਕਿਹਾ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਮੁੰਦੇ ਤੇ ਪੰਜਾਬ ਸਰਕਾਰ ਚੁੱਪ ਹੈ। ਤੇ ਹੱਕ ਮੱਗਣ ਵਾਲਿਆਂ ਅਧਿਕਾਰੀਆਂ ਨੂੰ ਸਰਕਾਰ ਦਬਾ ਰਹੀ ਹੈ।