ਬਟਾਲਾ : ਜੀਟੀ ਰੋਡ ਤੇ ਸਥਿਤ ਇਕ ਫੈਕਟਰੀ ਵਿੱਚ ਕਰੀਬ 40 ਦਿਨ ਬਾਅਦ ਦੁਬਾਰਾ ਚੋਰੀ ਦੀ ਵਾਰਦਾਤ ਦਾ ਮਾਮਲਾ ਆਇਆ ਸਾਮਣੇ ਆਇਆ ਹੈ। ਬੀਤੀ 14 ਜੁਲਾਈ ਨੂੰ ਚੋਰਾਂ ਵਲੋਂ ਇਸ ਫੈਕਟਰੀ ਚੋ ਲੱਖਾਂ ਰੁਪਏ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕੀਤੇ ਸਨ ਜਦਕਿ ਬੀਤੀ ਰਾਤ ਦੋ ਨੌਜਵਾਨਾਂ ਵਲੋਂ ਇਸ ਵਾਰ ਫੈਕਟਰੀ ਦਾ ਸ਼ਟਰ ਤੋੜ ਦਫਤਰ ਅੰਦਰ ਅਲਮਾਰੀਆਂ ਚੋ ਜਾਇਦਾਦ ਅਤੇ ਹੋਰ ਜਰੂਰੀ ਦਸਤਾਵੇਜ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ । ਉਥੇ ਹੀ ਪਿਛਲੀ ਵਾਰ ਚੋਰ ਸੀਸੀਟੀਵੀ ਕੈਮਰਾ ਦਾ ਡੀਵੀਆਰ ਨਾਲ ਲੈਕੇ ਫਰਾਰ ਹੋਏ ਸਨ । ਇਸ ਵਾਰ ਚੋਰੀ ਦੀ ਪੂਰੀ ਘਟਨਾ ਸੀਸੀਟੀਵੀ ਕੈਮਰਾ ਚ ਕੈਦ ਹੋਈ । ਫੈਕਟਰੀ ਮਲਿਕ ਸੁਮੀਤ ਗੁਪਤਾ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਗੁਆਂਢੀ ਫੈਕਟਰੀ ਮਲਿਕ ਦਾ ਫੋਨ ਆਇਆ ਸੀ ਕਿ ਫੈਕਟਰੀ ਦਾ ਸ਼ਟਰ ਟੂਟਾ ਹੈ ਅਤੇ ਜਦ ਉਹਨਾਂ ਆ ਕੇ ਦੇਖਿਆ ਤਾ ਚੋਰਾਂ ਵਲੋਂ ਫੈਕਟਰੀ ਦੀਆ ਅਲਮਾਰੀਆਂ ਦੇ ਲਾਕ ਵੀ ਤੋੜੇ ਸਨ ਅਤੇ ਸੀਸੀਟੀਵੀ ਕੈਮਰਾ ਚ ਪੂਰੀ ਘਟਨਾ ਰਿਕਾਰਡ ਹੋਈ ਹੈ।
ਕਿ ਕਿਵੇਂ ਚੋਰ ਕਾਰ ਤੇ ਸਵਾਰ ਹੋਕੇ ਆਏ ਅਤੇ ਪੂਰੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਕੇ ਫਰਾਰ ਹੋਏ ਹਨ। ਫੈਕਟਰੀ ਮਲਿਕ ਦਾ ਕਹਿਣਾ ਹੈ ਕਿ ਹਾਲੇ ਪੁਲਿਸ ਵਲੋਂ ਪਿਛਲੀ ਚੋਰੀ ਦਾ ਕੇਸ ਦਾ ਹਲ ਨਹੀਂ ਹੋਏ ਤਾ ਚੋਰ ਦੂਸਰੀ ਵਾਰ ਵਾਰਦਾਤ ਕਰ ਗਏ। ਪੁਲਿਸ ਥਾਣਾ ਸਿਵਲ ਲਾਈਨ ਦੇ ਇੰਚਾਰਜ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਸੂਚਨਾ ਮਿਲਦੇ ਹੀ ਮੌਕੇ ਤੇ ਪਹੁਚ ਇਸ ਵਾਰਦਾਤ ਦੀ ਤਫਤੀਸ਼ ਕੀਤੀ ਜਾ ਰਹੀ ਹੈ । ਸੀਸੀਟੀਵੀ ਕੈਮਰਾ ਦਾ ਫੁਟੇਜ ਵੀ ਦੇਖੀ ਜਾ ਰਹੀ ਹੈ ਅਤੇ ਵੱਖ ਵੱਖ ਪਹਿਲੂਆਂ ਤੇ ਤਫਤੀਸ਼ ਕਰ ਜਲਦ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ।