ਮਮਦੋਟ : ਪਿੰਡ ਰਹੀਮੇ ਵਿਖੇ ਸ਼ਾਮੀ ਕਰੀਬ ਸਾਢੇ ਚਾਰ ਵਜੇ ਘਰ ‘ਚ ਬੈਠੀ ਇਕੱਲੀ ਔਰਤ ਦੇ ਕੰਨਾਂ ਵਿੱਚੋਂ ਵਾਲੀਆ ਖਿੱਚ ਕੇ ਭੱਜ ਨਿਕਲੇ। ਜਿਨ੍ਹਾਂ ਨੂੰ ਪਿੰਡ ਵਾਸੀਆਂ ਦੇ ਸਹਾਇਤਾ ਦੇ ਨਾਲ ਖੇਤਾਂ ਚੋਂ ਕਾਬੂ ਕਰ ਲਿਆ। ਪੀੜਤ ਬਜ਼ੁਰਗ ਔਰਤ ਹਰਜਿੰਦਰ ਕੌਰ ਨੇ ਦੱਸਿਆ ਹੈ ਕਿ ਘਰ ਦੇ ਅੰਦਰੋਂ ਉਹ ਇਕੱਲੀ ਮੌਜੂਦ ਸੀ ਅਤੇ ਦੋਵੇਂ ਲੁਟੇਰਿਆਂ ਵਿਚੋਂ ਇਕ ਉਸ ਦੇ ਨਾਲ ਪਤੀ ਦੀ ਮੌਤ ਦਾ ਅਫਸੋਸ ਪ੍ਰਗਟ ਕੀਤਾ, ਜਿਸ ਦੌਰਾਨ ਧੱਕਾਮੁੱਕੀ ਕਰਕੇ ਕੰਨਾਂ ਵਿੱਚੋਂ ਵਾਲੀਆਂ ਖਿੱਚ ਲਈਆਂ ਅਤੇ ਧੱਕੇ ਮਾਰ ਕੇ ਅੰਦਰ ਬੰਦ ਕਰਨ ਦੀ ਕੋਸ਼ਿਸ਼ ਕੀਤੀ।
ਜੇਠ ਦੀਦਾਰ ਸਿੰਘ ਨੇ ਦੱਸਿਆ ਕਿ ਲੁੱਟ ਖੋਹ ਕਰਨ ਤੋਂ ਬਾਅਦ ਜਿਵੇਂ ਹੀ ਲੁਟੇਰੇ ਭੱਜੇ ਤਾਂ ਭਰਜਾਈ ਨੇ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਪਿੱਛਾ ਕਰਕੇ ਖੇਤਾਂ ਵਿਚੋਂ ਕਾਬੂ ਕਰ ਲਿਆ। ਮੌਕੇ ‘ਤੇ ਪੁੱਜੇ ਏ ਐਸ ਆਈ ਨੇ ਦੋਵਾਂ ਚੋਰਾਂ ਕੋਲੋਂ ਖੋਹੀਆਂ ਵਾਲੀਆਂ ਵੀ ਬਰਾਮਦ ਹੋ ਚੁੱਕੀਆ ਹਨ ਅਤੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।