ਟਾਂਡਾ ਉੜਮੁੜ/ ਸ਼ੌਨੂੰ ਥਾਪਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਉੜਮੁੜ ਨੂੰ ਬੀਤੇ ਦਿਨੀਂ ਚੋਲਾਂਗ ਟੋਲ ਪਲਾਜ਼ਾ ਤੋਂ ਟਾਂਡਾ ਉੜਮੁੜ ਪੁਲਿਸ ਨੇ ਅਪਣੀ ਹਿਰਾਸਤ ਵਿੱਚ ਲੈ ਲਿਆ ਸੀ। ਉਨ੍ਹਾਂ ਦੀ ਗੱਡੀ ਵੀ ਟਾਂਡਾ ਉੜਮੁੜ ਪੁਲਿਸ ਨੇ ਅਪਣੀ ਹਿਰਾਸਤ ਵਿਚ ਲੈ ਲਈ ਸੀ। ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਵਾਪਸ ਜੇਲ੍ਹ ਤੋਂ ਆਏ ਤਾਂ ਗੱਡੀ ਲੈਣ ਲਈ ਪੁਲਿਸ ਥਾਣੇ ਪਹੁੰਚੇ।
ਉਨ੍ਹਾਂ ਦੇਖਿਆ ਕਿ ਉਨ੍ਹਾਂ ਦੀ ਗੱਡੀ ਵਿਚੋਂ ਲਗਾ ਹੋਇਆ ਵਧੀਆ ਕੰਪਨੀ ਦਾ ਡੈਕ ਗੱਡੀ ਵਿਚੋਂ ਪੁਲਿਸ ਮੁਲਾਜ਼ਮਾ ਨੇ ਕੱਢ ਲਿਆ ਸੀ। ਜਿਸ ਦਾ ਖੂਬ ਰੋਲਾ ਪਿਆ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਅਸੀਂ ਡੈਕ ਦੇ ਪੈਸੇ ਲਵਾਂਗੇ।