ਨੰਗਲ: ਭਾਖੜਾ ਡੈਮ ਵਿਖੇ ਪਾਣੀ ਦਾ ਪੱਧਰ ਵਧਣ ਕਾਰਣ ਪਾਣੀ ਛੱਡਣ ਨਾਲ, ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਪਾਣੀ ਆ ਗਿਆ ਹੈ ਅਤੇ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਇਨ੍ਹਾਂ ਹਾਲਾਤਾਂ ਦਾ ਜਾਇਜ਼ਾ ਲੈਣ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਗਰਾਊਂਡ ਜ਼ੀਰੋ ‘ਤੇ ਜਾ ਕੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਦਾ ਭਰੋਸਾ ਦਿੱਤਾ ਗਿਆ ਹੈ।
ਬੀਤੇ ਦੋ ਦਿਨਾਂ ਤੋਂ ਦਿਨ ਰਾਤ ਦੂਰ ਦੂਰਾਡੇ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚ ਰਹੇ ਹਨ। ਬੇਲਾ ਰਾਮਗੜ੍ਹ, ਹਰਸਾ ਬੇਲਾ, ਬੇਲਾ ਧਿਆਨੀ, ਭਲਾਂਨ, ਬੁਰਜ ਆਦਿ ਪਿੰਡਾਂ ਦੇ ਲੋਕਾਂ ਦੀ ਜਵਾਨੀ ਸਮਾਜ ਸੇਵੀ ਸੰਘਟਨ ਵਲੋਂ ਰਾਹਤ ਸਮਗਰੀ ਦੇਣਾ ਲਗਾਤਾਰ ਜਾਰੀ। DC ਰੂਪਨਗਰ ਵੀ ਅਮਲੇ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਰੋਜਾਨਾ ਦੌਰਾ ਕਰ ਰਹੇ ਹਨ। ਚਾਰੇ ਪਾਸੋ ਪਾਣੀ ਨਾਲ ਘਿਰੇ ਘਰਾਂ ਵਿੱਚੋ ਸੁਰੱਖਿਅਤ ਸਥਾਨ ਜਾ ਰਿਸ਼ਤੇਦਾਰਾ ਦੇ ਜਾਣਾ ਲਗਾਤਾਰ ਜਾਰੀ ਕਿਉਂਕਿ ਖਤਰਾ ਬਰਕਰਾਰ ਹੈ। ਅਜੇ ਵੀ ਕਾਫੀ ਲੋਕ ਘਰ ਛੱਡਣ ਨੂੰ ਤਿਆਰ ਨਹੀਂ ਹੈ।