ਬਟਾਲਾ: ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਅੱਜ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਇਕ ਵਿਸ਼ੇਸ ਮੀਟਿੰਗ ਕੀਤੀ ਗਈ। ਜਿਸ ‘ਚ ਜਿਲਾ ਗੁਰਦਾਸਪੁਰ ਦੇ ਬਲਾਕ ਦੇ ਵੱਖ-ਵੱਖ ਕਿਸਾਨ ਆਗੂ ਅਤੇ ਕਿਸਾਨ ਸ਼ਾਮਿਲ ਹੋਏ। ਉਥੇ ਹੀ ਕਿਸਾਨਾਂ ਵਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਜੋ ਉਹਨਾਂ ਹੜ ਪ੍ਰਭਾਵਿਤ ਇਲਾਕੇ ਚ ਜਾਕੇ ਪਿੰਡਾਂ ਦੇ ਕਿਸਾਨਾਂ ਅਤੇ ਮਜਦੂਰਾਂ ਦੇ ਘਰਾਂ ਅਤੇ ਫਾਸਲਾ ਦੀ ਬਰਬਾਦੀ ਦੇਖੀ ਹੈ। ਉਹਨਾਂ ਨੇ ਉਸ ਦਾ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ।
ਕਿਸਾਨਾ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਲਦ ਪ੍ਰਭਾਵਿਤ ਕਿਸਾਨਾਂ ਅਤੇ ਮਜਦੂਰਾਂ ਨੂੰ ਦਿਤਾ ਜਾਵੇ। ਉਹਨਾਂ ਕਿਹਾ ਕਿ ਜੋ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਹੱਕ ਚੋ ਦਸਵਾ ਹਿਸਾ ਮਜਦੂਰਾਂ ਨੂੰ ਦੇਣ ਦੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਿਸ ਕਿਸੇ ਦਾ ਜੋ ਵੀ ਨੁਕਸਾਨ ਹੋਇਆ ਹੈ ਉਹ ਭਾਵੇ ਕਿਸਾਨ ਹੈ ਜਾ ਮਜ਼ਦੂਰ। ਉਸ ਨੂੰ ਪੂਰਾ ਮੁਆਵਜਾ ਮਿਲੇ ਤਾਂ ਜੋ ਉਹਨਾਂ ਦਾ ਮੁੜ ਵਸੇਬਾ ਹੋ ਸਕੇ। ਉਥੇ ਹੀ ਉਹਨਾਂ ਕੇਂਦਰ ਸਰਕਾਰ ਤੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਕੇਂਦਰ ਕਦੇ ਵੀ ਪੰਜਾਬ ਦੇ ਕਿਸਾਨ ਨਾਲ ਖੜਾ ਨਹੀਂ ਹੋਇਆ, ਜਦ ਕਿ ਇਹ ਕੁਦਰਤ ਦੀ ਮਾਰ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਅਗੇ ਨਹੀਂ ਆਈ।