ਬਟਾਲਾ: ਪੰਜਾਬ ਭਰ ‘ਚ ਆਈ ਫਲੂ ਨੇ ਹਰ ਵਰਗ ਦੇ ਲੋਕਾਂ ਨੂੰ ਘੇਰਾ ਪਾਇਆ ਹੋਇਆ ਹੈ। ਬੱਚੇ ਅਤੇ ਹਰ ਉਮਰ ਦੇ ਲੋਕ ਇਸ ਬਿਮਾਰੀ ਦੀ ਲਪੇਟ ਚ ਆ ਰਹੇ ਹਨ। ਉਥੇ ਸਿਵਲ ਹਸਪਤਾਲ ਬਟਾਲਾ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਅਕਸਰ ਦੇਖਿਆ ਜਾ ਰਿਹਾ ਹੈ ਕਿ ਵਧਰੇ ਇਸ ਬਿਮਾਰੀ ਨਾਲ ਪੀੜਤ ਮਰੀਜ਼ ਝੋਲਾ ਛਾਪ ਡਾਕਟਰਾਂ ਕੋਲੋਂ ਇਲਾਜ ਲਈ ਜਾ ਰਹੇ ਹਨ। ਜਦਕਿ ਇਹ ਉਹਨਾਂ ਲਈ ਖ਼ਤਰਾ ਹੋ ਸਕਦਾ। ਉਥੇ ਹੀ ਉਹਨਾਂ ਕਿਹਾ ਕਿ ਮੌਸਮ ਦੀ ਤਬਦੀਲੀ ਅਤੇ ਜੋ ਹੜ ਪ੍ਰਭਾਵਿਤ ਇਲਾਕੇ ਹਨ। ਇਸ ਦਾ ਜਿਆਦਾ ਜ਼ੋਰ ਹੈ, ਇਸ ਦੇ ਨਾਲ ਹੀ ਅੱਖਾਂ ਦੇ ਮਾਹਿਰ ਡਾਕਟਰਾਂ ਅਤੇ ਸੀਨੀਅਰ ਮੈਡੀਕਲ ਅਫਸਰ ਬਟਾਲਾ ਨੇ ਇਸ ਫਲੂ ਤੋਂ ਬਚਾਅ ਲਈ ਆਪਣੀ ਰਾਇ ਦਿਤੀ।
ਉਹਨਾਂ ਦੱਸਿਆ ਕਿ ਭੀੜ ਵਾਲੀ ਥਾਂ ਤੋਂ ਪ੍ਰੇਹਜ ਕੀਤਾ ਜਾਵੇ ਅਤੇ ਆਮ ਤੌਰ ਤੇ ਹਰ ਇਕ ਨੂੰ ਦਿਨ ਚ ਅੱਖਾਂ ਸਾਫ ਪਾਣੀ ਦੇ ਛਿਟੇ ਬਾਰ ਬਾਰ ਕਰਨ ਅਤੇ ਹੱਥ ਵੀ ਸਾਫ ਰੱਖਣ ਸਾਬਣ ਜਾਂ ਸਨਿਤਾਈਜਰ ਨਾਲ ਸਾਫ ਕਰਨ। ਉਸਦੇ ਨਾਲ ਹੀ ਡਾਕਟਰਾਂ ਨੇ ਇਸ ਦਾ ਇਲਾਜ ਬਾਰੇ ਵੀ ਜਾਣਕਾਰੀ ਦਿਤੀ ਅਤੇ ਨਾਲ ਹੀ ਐਸਐਮਓ ਡਾ ਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਪਿਛਲੇ ਦਿਨਾਂ ਚ ਮਰੀਜਾਂ ਦੀ ਗਿਣਤੀ ਵੱਧ ਸੀ ਜਦਕਿ ਹੁਣ ਮਰੀਜ਼ਾਂ ਦੀ ਗਿਣਤੀ ਚ ਕੁਝ ਕਮੀ ਹੋਈ ਹੈ।