ਰੋਪੜ: ਬੇਲਾ ਰੋਡ ਤੇ ਬੀਤੀ ਰਾਤ ਇਕ ਟਰੱਕ ਨੇ ਮੋਟਰਸਾਈਕਲ ਨੂੰ ਦਰੜ ਦਿੱਤਾ। ਜਿਸਦੇ ਚੱਲਦਿਆਂ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਜਿਸਨੂੰ ਸਰਕਾਰੀ ਹਸਪਤਾਲ ਰੋਪੜ ਤੋ ਪੀਜੀਆਈ ਚੰਡੀਗੜ ਵਿੱਚ ਰੈਫਰ ਕਰ ਦਿੱਤਾ ਗਿਆ। ਹਾਦਸੇ ਤੋਂ ਬਾਅਦ ਪਿੰਡਾਂ ਦੇ ਲੋਕਾਂ ਵੱਲੋ ਸੜਕ ਜਾਮ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ। ਹਾਦਸੇ ਕਾਰਨ ਸੜਕ ਵਿਚਾਲੇ ਬਣੇ ਡਿਵਾਈਡਰ ਨੂੰ ਦੱਸਿਆ ਗਿਆ। ਲੋਕਾ ਨੇ ਕਿਹਾ ਕਿ ਸੜਕ ਪਹਿਲਾਂ ਹੀ ਕਾਫੀ ਤੰਗ ਸੀ ਤੇ ਜਦੋ ਦਾ ਡਿਵਾਈਡਰ ਬਣਾਇਆ ਗਿਆ ਹੈ, ਉਦੋਂ ਤੋਂ ਲਗਾਤਾਰ ਇੱਥੇ ਹਾਦਸੇ ਵਾਪਰ ਰਹੇ ਹਨ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਰੋਪੜ ਬੇਲਾ ਮਾਰਗ ਤੇ ਭਾਰੀ ਵਾਹਨਾਂ ਦੀ ਆਵਾਜਾਈ ਵੀ ਬੰਦ ਕਰਨ ਦੀ ਮੰਗ ਕੀਤੀ।
ਦੱਸਣਯੋਗ ਹੈ ਕਿ ਹਾਦਸੇ ਦੋਰਾਨ ਗੰਭੀਰ ਜਖਮੀ ਹੋਏ ਜਗਦੀਸ਼ ਸਿੰਘ ਦੀਆਂ ਚਾਰ ਲੜਕੀਆਂ ਹੈ। ਉਹ ਦਿਹਾੜੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਪਰ ਗੰਭੀਰ ਜ਼ਖਮੀ ਹੋਣ ਕਾਰਨ ਇਹ ਪਰਿਵਾਰ ਆਰਥਿਕ ਸੰਕਟ ਵਿੱਚ ਵੀ ਘਿਰ ਗਿਆ ਹੈ।