Loading...
Punjab Govt
HomePunjabAmritsarਜਲੰਧਰ ਬਾਈਪਾਸ ਦੇ ਖਾਲੀ ਪਲਾਟ 28 ਸਾਲਾਂ ਨੌਜਵਾਨ ਦੀ ਸ਼ੱਕੀ ਹਲਾਤਾਂ ਚ...

ਜਲੰਧਰ ਬਾਈਪਾਸ ਦੇ ਖਾਲੀ ਪਲਾਟ 28 ਸਾਲਾਂ ਨੌਜਵਾਨ ਦੀ ਸ਼ੱਕੀ ਹਲਾਤਾਂ ਚ ਮਿਲੀ ਲਾਸ਼, ਦੇਖੋਂ ਵੀਡਿਓ

WhatsApp Group Join Now
WhatsApp Channel Join Now

ਬਟਾਲਾ: ਨਜਦੀਕੀ ਜਲੰਧਰ ਬਾਈਪਾਸ ਦੇ ਖਾਲੀ ਪਲਾਟ ਵਿਚੋਂ ਇਕ ਨੌਜਵਾਨ ਦੀ ਸ਼ੱਕੀ ਹਲਾਤਾਂ ਚ ਲਾਸ਼ ਮਿਲਣ ਕਾਰਨ ਇਲਾਕੇ ਚ ਦਹਿਸ਼ਤ ਭਰਿਆ ਮਾਹੌਲ ਬਣਦਾ ਨਜਰ ਆਇਆ। ਮ੍ਰਿਤਕ ਦੀ ਪਹਿਚਾਣ 28 ਸਾਲਾਂ ਨੌਜਵਾਨ ਗੁਰਪ੍ਰੀਤ ਗੋਲਡੀ ਪਿੰਡ ਫੁਲਕੇ ਵਜੋਂ ਹੋਈ ਹੈ। ਜੋ ਆਪਣੇ ਘਰੋਂ 2 ਦਿਨ ਤੋਂ ਲਾਪਤਾ ਚੱਲ ਰਿਹਾ ਸੀ। ਪਰਿਵਾਰ ਦਾ ਕਹਿਣਾ ਕਿ ਓਹਨਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ। ਦੂਸਰੇ ਪਾਸੇ ਪੁਲਿਸ ਦਾ ਕਹਿਣਾ ਕੇ ਬਿਆਨ ਦਰਜ ਕੀਤੇ ਗਏ ਹਨ। ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਿਲ ਹਸਪਤਾਲ ਬਟਾਲਾ ਲਿਆਂਦੀ ਗਈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਮ੍ਰਿਤਕ ਗੁਰਪ੍ਰੀਤ ਗੋਲਡੀ ਦੇ ਪਿਤਾ ਚੰਨਣ ਲਾਲ ਅਤੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਗੁਰਪ੍ਰੀਤ ਗੋਲਡੀ ਅਲੂਮੀਨੀਅਮ ਦਾ ਕੰਮ ਕਰਦਾ ਸੀ। ਰਾਤ ਨੂੰ ਕੰਮ ਦਾ ਕਹਿ ਕੇ ਘਰੋਂ ਬਾਹਰ ਨਿਕਲਿਆ ਅਤੇ ਅਗਲੀ ਸਵੇਰ ਤੱਕ ਘਰੇ ਵਾਪਿਸ ਨਹੀਂ ਆਇਆ। ਜਿਸ ਤੋਂ ਬਾਅਦ ਪੁਲਿਸ ਦੁਆਰਾ ਉਸਦੀ ਲਾਸ਼ ਮਿਲਣ ਦੀ ਖ਼ਬਰ ਮਿਲੀ ਤੇ ਜਦੋਂ ਓਹਨਾਂ ਨੇ ਆਕੇ ਦੇਖਿਆ ਤਾਂ ਉਹਨਾਂ ਦੇ ਬੇਟੇ ਦੀ ਹੀ ਲਾਸ਼ ਸੀ। ਲਾਸ਼ ਉੱਤੇ ਜ਼ਖਮਾਂ ਅਤੇ ਬਿਜਲੀ ਦੇ ਕਰੰਟ ਦੇ ਨਿਸ਼ਾਨ ਸਨ ਅਤੇ ਗਲੇ ਵਿੱਚ ਰੱਸੀ ਦੇ ਨਿਸ਼ਾਨ ਸਨ। ਜਿਸਨੂੰ ਦੇਖ ਕੇ ਲਗਦਾ ਸੀ ਕਿ ਉਹਨਾਂ ਦੇ ਬੇਟੇ ਦਾ ਕਤਲ ਕੀਤਾ ਗਿਆ ਹੈ। ਓਹਨਾਂ ਕਿਹਾ ਕਿ ਉਹਨਾਂ ਦੀ ਤੇ ਬੇਟੇ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਓਹਨਾਂ ਕਿਹਾ ਕਿ ਉਹਨਾਂ ਨੂੰ ਇਨਸਾਫ ਚਾਹੀਦਾ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt

Latest News

- Advertisement -
- Advertisement -

You cannot copy content of this page